ਕਾਂਗਰਸ ਆਗੂ ਪਵਨ ਖੇੜਾ ਨੂੰ ਜਹਾਜ਼ 'ਚੋਂ ਉਤਾਰਨ ਦੀ ਘਟਨਾ: ਇੰਡੀਗੋ ਨੇ ਦਿੱਤੀ ਸਫ਼ਾਈ
Thursday, Feb 23, 2023 - 03:48 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਪਵਨ ਖੇੜਾ ਨੂੰ ਰਾਏਪੁਰ ਜਾਣ ਵਾਲੀ ਫਲਾਈਟ ਤੋਂ ਦਿੱਲੀ ਹਵਾਈ ਅੱਡੇ 'ਤੇ ਉਤਾਰੇ ਜਾਣ ਨੂੰ ਲੈ ਕੇ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਇਸ ਦਰਮਿਆਨ ਇੰਡੀਗੋ ਨੇ ਆਪਣੇ ਬਿਆਨ 'ਚ ਸਫ਼ਾਈ ਦਿੰਦਿਆਂ ਕਿਹਾ ਕਿ ਯਾਤਰੀ (ਪਵਨ ਖੇੜਾ) ਨੂੰ ਪੁਲਸ ਨੇ ਜਹਾਜ਼ 'ਚੋਂ ਉਤਾਰਿਆ ਅਤੇ ਉਹ ਸਬੰਧਤ ਅਧਿਕਾਰੀਆਂ ਦੀ ਸਲਾਹ ਮੁਤਾਬਕ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਪਵਨ ਖੇੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ 'ਤੇ ਟਿੱਪਣੀਆਂ ਨੂੰ ਲੈ ਕੇ FIR ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ।
ਇਹ ਵੀ ਪੜ੍ਹੋ- ਪਵਨ ਖੇੜਾ ਨੂੰ ਇੰਡੀਗੋ ਦੀ ਫਲਾਈਟ ਤੋਂ ਹੇਠਾਂ ਉਤਾਰਿਆ, ਹਵਾਈ ਅੱਡੇ ਅੰਦਰ ਧਰਨੇ 'ਤੇ ਬੈਠੇ ਕਾਂਗਰਸੀ
ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਫਲਾਈਟ 'ਚ ਅਜੇ ਦੇਰੀ ਹੋ ਰਹੀ ਹੈ ਅਤੇ ਹੋਰ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਦੁੱਖ਼ ਹੈ। ਏਅਰਲਾਈਨ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਪੁਲਸ ਨੇ ਰਾਏਪੁਰ ਜਾਣ ਵਾਲੀ ਫਲਾਈਟ ਨੰਬਰ-6E 204 ਤੋਂ ਇਕ ਯਾਤਰੀ ਨੂੰ ਉਤਾਰ ਦਿੱਤਾ। ਜਿਸ ਤੋਂ ਬਾਅਦ ਕੁਝ ਹੋਰ ਯਾਤਰੀਆਂ ਨੇ ਵੀ ਆਪਣੀ ਮਰਜ਼ੀ ਨਾਲ ਉਤਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ
ਘਟਨਾ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਵਾਪਰੀ। ਬਾਅਦ 'ਚ ਪਵਨ ਖੇੜਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਦੋਂ ਪਵਨ ਨੂੰ ਜਹਾਜ਼ 'ਚੋਂ ਉਤਰਨ ਲਈ ਕਿਹਾ ਗਿਆ ਤਾਂ ਉਦੋਂ ਤੱਕ ਜ਼ਿਆਦਾਤਰ ਯਾਤਰੀ ਸਵਾਰ ਹੋ ਚੁੱਕੇ ਸ। ਕਈ ਕਾਂਗਰਸ ਨੇਤਾ ਖੇੜਾ ਨਾਲ ਉਤਰ ਗਏ ਅਤੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਯਾਤਰੀਆਂ ਨੂੰ ਇੰਡੀਗੋ ਦੀ ਇਕ ਹੋਰ ਫਲਾਈਟ ਤੋਂ ਲਿਜਾਇਆ ਗਿਆ, ਜੋ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ ਢਾਈ ਵਜੇ ਰਾਏਪੁਰ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਰਿਸ਼ਵਤ ਮਾਮਲੇ 'ਚ 'ਆਪ' MLA ਅਮਿਤ ਰਤਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ