ਪਟਨਾ ਦੀ ਕੋਰਟ ''ਚ ਪੇਸ਼ ਹੋਣ ਤੋਂ ਪਹਿਲਾਂ ਬੋਲੇ ਰਾਹੁਲ- ''ਸਤਿਆਮੇਵ ਜਯਤੇ''

07/06/2019 12:04:21 PM

ਨਵੀਂ ਦਿੱਲੀ— ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵਲੋਂ ਦਾਇਰ ਕਰਵਾਏ ਗਏ ਮਾਣਹਾਨੀ ਦੇ ਮਾਮਲੇ 'ਚ ਪਟਨਾ ਦੀ ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ,''ਸੱਤਿਆਮੇਵ ਜਯਤੇ।'' ਗਾਂਧੀ ਨੇ ਪਟਨਾ ਪਹੁੰਚਣ ਤੋਂ ਪਹਿਲਾਂ ਟਵੀਟ ਕਰ ਕੇ ਕਿਹਾ,''ਮੈਂ ਪਟਨਾ ਦੀ ਦੀਵਾਨੀ ਕੋਰਟ 'ਚ ਦਿਨ 'ਚ 2 ਪੇਸ਼ ਹੋਵਾਂਗਾ। ਆਰ.ਐੱਸ.ਐੱਸ./ਭਾਜਪਾ 'ਚ ਮੇਰੇ ਸਿਆਸੀ ਵਿਰੋਧੀਆਂ ਵਲੋਂ ਮੈਨੂੰ ਪਰੇਸ਼ਾ ਕਰਨ ਅਤੇ ਧਮਕਾਉਣ ਲਈ ਦਾਇਰ ਕੀਤਾ ਗਿਆ ਇਹ ਇਕ ਹੋਰ ਮਾਮਲਾ ਹੈ। ਸੱਤਿਆਮੇਵ ਜਯਤੇ।''PunjabKesariਦਰਅਸਲ ਗਾਂਧੀ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵਲੋਂ ਉਨ੍ਹਾਂ ਵਿਰੁੱਧ ਦਾਇਰ ਮਾਣਹਾਨੀ ਦੇ ਇਕ ਮਾਮਲੇ ਦੇ ਸਿਲਸਿਲੇ 'ਚ ਸ਼ਨੀਵਾਰ ਦੁਪਹਿਰ ਪਟਨਾ ਦੀ ਇਕ ਅਦਾਲਤ 'ਚ ਪੇਸ਼ ਹੋਣਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਅਪ੍ਰੈਲ 'ਚ ਸੀ.ਜੇ.ਐੱਮ. ਦੀ ਅਦਾਲਤ 'ਚ ਇਹ ਮਾਮਲਾ ਦਾਇਰ ਕੀਤਾ ਸੀ। ਸੁਸ਼ੀਲ ਮੋਦੀ ਨੇ ਉਕਤ ਮਾਮਲਾ ਗਾਂਧੀ ਵਲੋਂ ਕਰਨਾਟਕ ਦੇ ਕੋਲਾਰ 'ਚ ਇਕ ਚੋਣਾਵੀ ਰੈਲੀ 'ਚ ਕੀਤੀ ਗਈ ਟਿੱਪਣੀ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਦਾਇਰ ਕੀਤਾ ਸੀ ਕਿ ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ। ਗਾਂਧੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੈਂਕ ਧੋਖਾਧੜੀ ਦੋਸ਼ੀ ਮੋਦੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਵੱਲ ਸੀ।


DIsha

Content Editor

Related News