PRTC ਦੀ ਬੱਸ 'ਚ ਰਿਵਾਲਵਰ ਕੱਢਣ ਵਾਲੇ ਪੁਲਸ ਮੁਲਾਜ਼ਮ 'ਤੇ ਵੱਡਾ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ...

Tuesday, May 12, 2026 - 01:46 PM (IST)

PRTC ਦੀ ਬੱਸ 'ਚ ਰਿਵਾਲਵਰ ਕੱਢਣ ਵਾਲੇ ਪੁਲਸ ਮੁਲਾਜ਼ਮ 'ਤੇ ਵੱਡਾ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ...

ਸੁਲਤਾਨਪੁਰ ਲੋਧੀ/ਫੱਤੂਢੀਂਗਾ (ਸੋਢੀ, ਧੀਰ, ਘੁੰਮਣ) : ਇੱਥੇ ਪੀ. ਆਰ. ਟੀ. ਸੀ. ਕਪੂਰਥਲਾ ਡਿਪੂ ਦੇ ਬੱਸ ਕੰਡਕਟਰ ਬੋਹੜ ਸਿੰਘ ਨੂੰ ਬੱਸ 'ਚ ਪਿਸਤੌਲ ਦਿਖਾ ਕੇ ਮਾਰ ਦੇਣ ਦੀਆਂ ਧਮਕੀਆਂ ਦੇਣ ਅਤੇ ਸਵਾਰੀਆਂ ਨਾਲ ਭਰੀ ਹੋਈ ਬੱਸ 'ਚ ਗਾਲੀ-ਗਲੋਚ ਕਰਨ ਵਾਲੇ ਪੁਲਸ ਵਿਭਾਗ ਦੇ ਏ. ਐੱਸ. ਆਈ. ਬਲਬੀਰ ਸਿੰਘ ਨੂੰ ਐੱਸ. ਐੱਸ. ਪੀ. ਕਪੂਰਥਲਾ ਦੇ ਹੁਕਮਾਂ ਅਨੁਸਾਰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਏ. ਐੱਸ. ਪੀ. ਧਰੇਦਰ ਵਰਮਾ ਨੇ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏ. ਐੱਸ. ਆਈ. ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਵਿਭਾਗੀ ਪੜਤਾਲ ਕਰਨ ਦਾ ਵੀ ਹੁਕਮ ਦਿੱਤਾ ਹੈ। ਇਸ ਸਬੰਧੀ ਸ਼ੋਸ਼ਲ ਮੀਡੀਆ ’ਤੇ ਏ. ਐੱਸ. ਆਈ. ਵੱਲੋਂ ਸਵਾਰੀਆਂ ਨਾਲ ਭਰੀ ਹੋਈ ਬੱਸ 'ਚ ਕੰਡਕਟਰ ਨੂੰ ਗੰਦੀਆਂ ਗਾਲ੍ਹਾਂ ਦੇਣ ਅਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਇਸ ਮਾਮਲੇ ਸਬੰਧੀ ਪੀ. ਆਰ. ਟੀ. ਸੀ. ਬੱਸ ਦੇ ਕੰਡਕਟਰ ਬੋਹੜ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਜਾ ਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਅਤੇ ਦੋਸ਼ ਲਗਾਇਆ ਹੈ ਕਿ ਉਹ ਪੀ. ਆਰ. ਟੀ. ਸੀ. ਕਪੂਰਥਲਾ ਡਿਪੂ ਦੀ ਬੱਸ 'ਚ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਜਾ ਰਹੇ ਸਨ ਕਿ ਇਕ ਪੁਲਸ ਵਰਦੀ 'ਚ ਏ. ਐੱਸ. ਆਈ. ਵੀ ਬੱਸ 'ਚ ਸਵਾਰ ਹੋਇਆ, ਜਿਸ ਕੋਲ ਇਕ ਬੈਗ ਵੀ ਸੀ, ਜੋ ਉਸਨੇ ਬੱਸ ਦੀ ਇਕ ਸੀਟ ’ਤੇ ਬੈਠ ਕੇ ਦੂਜੀ ਸੀਟ 'ਤੇ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 12, 13, 14, 15 ਮਈ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਜਦੋਂ ਬੱਸ ਪਿੰਡ ਡਡਵਿੰਡੀ ਬੱਸ ਸਟੈਂਡ ਤੇ ਪੁੱਜੀ ਤਾਂ ਸਵਾਰੀਆਂ ਵੱਧ ਗਈਆਂ, ਜਿਸ 'ਤੇ ਕੰਡਕਟਰ ਨੇ ਏ. ਐੱਸ. ਆਈ. ਨੂੰ ‍ਆਪਣਾ ਬੈਗ ਸੀਟ ਤੋਂ ਚੁੱਕ ਕੇ ਆਪਣੇ ਨਾਲ ਇਕ ਸਵਾਰੀ ਬਿਠਾਉਣ ਲਈ ਕਿਹਾ ਤਾਂ ਉਸ ਏ. ਐੱਸ. ਆਈ. ਨੇ ਕੰਡਕਟਰ ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਮਗਰੋਂ ਬੱਸ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਵਾਰੀਆਂ ਡਰਦੀਆਂ ਹੋਈਆਂ ਬੱਸ 'ਚੋਂ ਉੱਤਰ ਗਈਆਂ। ਇਸ ਦੌਰਾਨ ਕੁੱਝ ਯਾਤਰੀਆਂ ਵੱਲੋਂ ਪੂਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਮੋਬਾਇਲ ਫੋਨਾਂ 'ਚ ਕੈਦ ਕਰ ਲਈ ਗਈ, ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਧਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਪੁਲਸ ਮੁਲਾਜ਼ਮ ਦੇ ਵਿਵਹਾਰ ’ਤੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਏ. ਐੱਸ. ਪੀ. ਧਰੇਦਰ ਵਰਮਾ ਆਈ. ਪੀ. ਐੱਸ. ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਅਤੇ ਬੱਸ ਕੰਡਕਟਰ ਨਾਲ ਕੀਤੇ ਦੁਰਵਿਵਹਾਰ ਤੇ ਦਿੱਤੀ ਗਈ ਧਮਕੀ ਬਾਰੇ ਲਿਖਤੀ ਸ਼ਿਕਾਇਤ ਮਿਲਣ 'ਤੇ ਏ. ਐੱਸ. ਆਈ. ਬਲਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਬੱਸ 'ਚ ਸਫ਼ਰ ਕਰ ਰਹੇ ਏ. ਐੱਸ. ਆਈ. ਬਲਬੀਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈਂ ਬੀ. ਪੀ. ਦਾ ਮਰੀਜ਼ ਹਾਂ ਅਤੇ ਅਚਾਨਕ ਮੇਰਾ ਬੀ. ਪੀ. ਵੱਧ ਜਾਣ ਕਾਰਨ ਮੇਰੇ ਕੋਲੋਂ ਗਲਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਿਸੇ ਨੂੰ ਕਈ ਧਮਕੀ ਨਹੀਂ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News