ਹੇ ਵਾਹਿਗੁਰੂ ਸਾਨੂੰ ਬਚਾ ਲਓ...ਯਾਤਰੀਆਂ ਨਾਲ ਭਰਿਆ ਉੱਡਦਾ ਜਹਾਜ਼ ਹਵਾ ''ਚ ਹੀ ਹੋ ਗਿਆ ਖਰਾਬ

Monday, Apr 20, 2026 - 01:24 PM (IST)

ਹੇ ਵਾਹਿਗੁਰੂ ਸਾਨੂੰ ਬਚਾ ਲਓ...ਯਾਤਰੀਆਂ ਨਾਲ ਭਰਿਆ ਉੱਡਦਾ ਜਹਾਜ਼ ਹਵਾ ''ਚ ਹੀ ਹੋ ਗਿਆ ਖਰਾਬ

ਬੈਂਗਲੁਰੂ- ਹੈਦਰਾਬਾਦ ਤੋਂ ਹੁਬਲੀ ਜਾ ਰਹੀ ਫਲਾਈ91 ਦੀ ਇਕ ਉਡਾਣ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ। ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਜਹਾਜ਼ ਕਰੀਬ 4.30 ਵਜੇ ਹਵਾ 'ਚ ਹੀ ਫਸਿਆ ਰਿਹਾ, ਜਿਸ ਨਾਲ ਯਾਤਰੀਆਂ 'ਚ ਡਰ ਅਤੇ ਘਬਰਾਹਟ ਫੈਲ ਗਈ। ਜਾਣਕਾਰੀ ਅਨੁਸਾਰ, ਫਲਾਈ91 ਏਅਰਲਾਈਨਜ਼ ਦੀ ਫਲਾਈਟ IC3401 ਐਤਵਾਰ ਦੁਪਹਿਰ ਕਰੀਬ 3 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਈ ਸੀ। ਉਸ ਨੇ ਸ਼ਾਮ 4.30 ਵਜੇ ਹੁਬਲੀ 'ਚ ਲੈਂਡ ਕਰਨਾ ਸੀ। ਹਾਲਾਂਕਿ, ਜਦੋਂ ਜਹਾਜ਼ ਹੁਬਲੀ ਦੇ ਕਰੀਬ ਪਹੁੰਚਿਆ ਤਾਂ ਉਸ 'ਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪਾਇਲਟਾਂ ਨੂੰ ਲੈਂਡਿੰਗ ਦਾ ਫੈਸਲਾ ਬਦਲਣਾ ਪਿਆ। 

ਪ੍ਰਾਰਥਨਾ ਕਰਦੇ ਤੇ ਰੋਂਦੇ ਨਜ਼ਰ ਆਏ ਯਾਤਰੀ

ਜਹਾਜ਼ 'ਚ ਬੈਠੇ ਕੁਝ ਯਾਤਰੀਆਂ ਨੇ ਇਸ ਘਟਨਾ ਦਾ ਵੀਡੀਓ ਬਣਾਇਆ ਹੈ, ਜਿਸ 'ਚ ਦਿੱਸ ਰਿਹਾ ਹੈ ਕਿ ਯਾਤਰੀ ਡਰ ਦੇ ਮਾਰੇ ਕੰਬ ਰਹੇ ਸਨ। ਉਨ੍ਹਾਂ 'ਚੋਂ ਕਈ ਲੋਕ 'ਹੇ ਵਾਹਿਗੁਰੂ ਸਾਨੂੰ ਬਚਾ ਲਓ'ਦੀ ਪ੍ਰਾਰਥਨਾ ਕਰ ਰਹੇ ਸਨ ਤਾਂ ਕਈ ਲੋਕ ਰੌਣ ਲੱਗੇ ਸਨ। ਇਸ ਵਿਚ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਫਲਾਈ91 ਏਅਰਲਾਈਨਜ਼ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਤੀਾ ਹੈ। ਉਨ੍ਹਾਂ ਨੇ ਏਅਰਲਾਈਨਜ਼ 'ਤੇ ਸੰਚਾਰ ਦੀ ਕਮੀ ਅਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਸਹੀ ਜਾਣਕਾਰੀ ਜਾਂ ਅਪਡੇਟ ਨਹੀਂ ਦਿੱਤਾ ਗਿਆ।

4 ਘੰਟੇ ਹਵਾ 'ਚ ਰਹੀ ਫਲਾਈਟ

ਫਲਾਈਟ ਕਰੀਬ 4 ਘੰਟੇ ਹਵਾ 'ਚ ਹੀ ਰਹੀ ਅਤੇ ਮੁੰਡਗੋਡ, ਦਾਵਣਗੇਰੇ ਅਤੇ ਸ਼ਿਵਮੋਗਾ ਵਰਗੇ ਇਲਾਕਿਆਂ ਦੇ ਉੱਪਰ ਚੱਕਰ ਲਗਾਉਂਦੀ ਰਹੀ। ਇਸ ਦੌਰਾਨ ਹਾਲਾਤ ਸੰਭਾਲਣ ਅਤੇ ਸੁਰੱਖਿਅਤ ਲੈਂਡਿੰਗ ਯਕੀਨੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਤਣਾਅ ਭਰੇ ਪਲਾਂ ਅਤੇ ਵਾਰ-ਵਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਆਖ਼ਰਕਾਰ ਜਹਾਜ਼ਾਂ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ ਅਤੇ ਸ਼ਾਮ ਕਰੀਬ 7.30 ਵਜੇ ਉੱਥੇ ਸੁਰੱਖਿਅਤ ਰੂਪ ਨਾਲ ਲੈਂਡ ਕਰਵਾਇਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News