ਬੱਚੇ ਨੇ ਖੇਡ-ਖੇਡ ''ਚ ਲਾ''ਤੀ ਅੱਗ! ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ ਦਫਤਰ

Friday, May 15, 2026 - 04:19 PM (IST)

ਬੱਚੇ ਨੇ ਖੇਡ-ਖੇਡ ''ਚ ਲਾ''ਤੀ ਅੱਗ! ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ ਦਫਤਰ

ਨਿੰਗਬੋ (ਚੀਨ): ਚੀਨ ਦੇ ਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਾਪੇ ਵੱਲੋਂ ਆਪਣੇ ਬੱਚੇ ਨੂੰ ਦਫ਼ਤਰ ਲਿਜਾਣਾ ਬਹੁਤ ਭਾਰੀ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਮਾਪੇ ਆਪਣੇ ਛੋਟੇ ਬੇਟੇ ਨਾਲ ਸਮਾਂ ਬਿਤਾਉਣ ਤੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਸਨੂੰ ਆਪਣੇ ਕੰਮ ਵਾਲੀ ਥਾਂ (ਦਫ਼ਤਰ) ਲੈ ਕੇ ਆਏ ਸਨ।

ਕਿਵੇਂ ਵਾਪਰਿਆ ਹਾਦਸਾ?
ਸ਼ੁਰੂਆਤ 'ਚ ਸਭ ਕੁਝ ਆਮ ਸੀ ਤੇ ਬੱਚਾ ਦਫ਼ਤਰ ਦੇ ਕੈਬਿਨ 'ਚ ਖੇਡ ਰਿਹਾ ਸੀ। ਜਦੋਂ ਮਾਪੇ ਕਿਸੇ ਜ਼ਰੂਰੀ ਕੰਮ ਲਈ ਬੱਚੇ ਨੂੰ ਕੈਬਿਨ 'ਚ ਇਕੱਲਾ ਛੱਡ ਕੇ ਬਾਹਰ ਗਏ, ਤਾਂ ਬੱਚੇ ਨੇ ਉੱਥੇ ਰੱਖਿਆ ਇੱਕ ਲਾਈਟਰ ਚੁੱਕ ਲਿਆ। ਖੇਡ-ਖੇਡ ਵਿੱਚ ਬੱਚੇ ਨੇ ਇੱਕ ਟਿਸ਼ੂ ਪੇਪਰ ਨੂੰ ਅੱਗ ਲਗਾ ਦਿੱਤੀ। ਬੱਚੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸਦੀ ਇਹ ਸ਼ਰਾਰਤ ਭਿਆਨਕ ਰੂਪ ਧਾਰਨ ਕਰ ਲਵੇਗੀ।

ਦਫ਼ਤਰ 'ਚ ਮਚੀ ਅਫਰਾ-ਤਫਰੀ
ਟਿਸ਼ੂ ਪੇਪਰ ਦੀ ਅੱਗ ਜਲਦੀ ਹੀ ਕੋਲ ਪਏ ਕੂੜੇਦਾਨ ਤੱਕ ਫੈਲ ਗਈ ਤੇ ਦੇਖਦੇ ਹੀ ਦੇਖਦੇ ਪੂਰੇ ਦਫ਼ਤਰ ਨੂੰ ਆਪਣੀ ਲਪੇਟ 'ਚ ਲੈ ਲਿਆ। ਦਫ਼ਤਰ 'ਚ ਮੌਜੂਦ ਫਰਨੀਚਰ, ਕਾਗਜ਼ ਤੇ ਹੋਰ ਜਲਣਸ਼ੀਲ ਸਮਾਨ ਕਾਰਨ ਅੱਗ ਹੋਰ ਭੜਕ ਗਈ ਤੇ ਪੂਰਾ ਦਫ਼ਤਰ ਧੂੰਏਂ ਤੇ ਲਪਟਾਂ ਨਾਲ ਭਰ ਗਿਆ। ਮੌਕੇ 'ਤੇ ਮੌਜੂਦ ਲੋਕਾਂ 'ਚ ਅਫਰਾ-ਤਫਰੀ ਮਚ ਗਈ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਨੁਕਸਾਨ ਤੇ ਚਿਤਾਵਨੀ
ਫਾਇਰ ਫਾਈਟਰਜ਼ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਦਫ਼ਤਰ ਦਾ ਭਾਰੀ ਨੁਕਸਾਨ ਹੋਇਆ ਹੈ। 

ਇਸ ਘਟਨਾ ਤੋਂ ਬਾਅਦ ਫਾਇਰ ਵਿਭਾਗ ਨੇ ਸਾਰੇ ਮਾਪਿਆਂ ਲਈ ਖਾਸ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚੇ ਸੁਭਾਅ ਤੋਂ ਜਿਗਿਆਸੂ ਹੁੰਦੇ ਹਨ ਅਤੇ ਉਨ੍ਹਾਂ ਨੂੰ ਖਤਰੇ ਦੀ ਪਛਾਣ ਨਹੀਂ ਹੁੰਦੀ। ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਲਾਈਟਰ, ਮਾਚਿਸ, ਬਿਜਲੀ ਦੇ ਉਪਕਰਨ ਅਤੇ ਹੋਰ ਜਲਣਸ਼ੀਲ ਵਸਤੂਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੀਆਂ ਜਾਣ। ਇਸ ਤੋਂ ਇਲਾਵਾ, ਬੱਚਿਆਂ ਨੂੰ ਕਿਸੇ ਵੀ ਜਨਤਕ ਥਾਂ ਜਾਂ ਦਫ਼ਤਰ 'ਚ ਇਕੱਲਾ ਛੱਡਣਾ ਜੋਖਮ ਭਰਿਆ ਹੋ ਸਕਦਾ ਹੈ, ਇਸ ਲਈ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖਣੀ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News