ਬਦਰੀਨਾਥ ਧਾਮ ਨੇੜੇ ਟੁੱਟ ਗਿਆ ਗਲੇਸ਼ੀਅਰ, ਹੋ ਗਈ ਬਰਫ਼ ਹੀ ਬਰਫ਼
Sunday, May 24, 2026 - 02:50 PM (IST)
ਜੋਸ਼ੀਮਠ- ਉੱਤਰਾਖੰਡ 'ਚ ਬਦਰੀਨਾਥ ਨੈਸ਼ਨਲ ਹਾਈਵੇਅ 'ਤੇ ਕੰਚਨਗੰਗਾ ਨੇੜੇ ਐਤਵਾਰ ਨੂੰ ਪਹਾੜੀ ਤੋਂ ਇਕ ਵਿਸ਼ਾਲ ਗਲੇਸ਼ੀਅਰ ਟੁੱਟ ਕੇ ਡਿੱਗ ਗਿਆ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਫੈਲੀਆਂ ਅਫਵਾਹਾਂ ਵਿਚਾਲੇ ਸਪੱਸ਼ਟ ਕੀਤਾ ਹੈ ਕਿ ਇਸ਼ ਘਟਨਾ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਬਦਰੀਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਹੀ ਢੰਗ ਨਾਲ ਚੱਲ ਰਹੀ ਹੈ। ਚਮੋਲੀ ਦੇ ਪੁਲਸ ਸੁਪਰਡੈਂਟ ਸੁਰਜੀਤ ਸਿੰਘ ਪੰਵਾਰ ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਦੱਸਇਆ ਕਿ ਉੱਚ ਹਿਮਾਲਿਆ ਖੇਤਰ 'ਚ ਤਾਪਮਾਨ ਵਧਣ ਅਤੇ ਤੇਜ਼ ਧੁੱਪ ਕਾਰਨ ਗਲੇਸ਼ੀਅਰ ਦਾ ਟੁੱਟਣਾ ਇਕ ਆਮ ਕੁਦਰਤੀ ਪ੍ਰਕਿਰਿਆ ਹੈ।
ਇਹ ਗਲੇਸ਼ੀਅਰ ਮੁੱਖ ਨੈਸ਼ਨਲ ਹਾਈਵੇਅ ਤੋਂ ਕਾਫ਼ੀ ਉੱਚਾਈ 'ਤੇ ਡਿੱਗਿਆ ਹੈ, ਜਿਸ ਨਾਲ ਸੜਕ ਮਾਰਗ ਜਾਂ ਸ਼ਰਧਾਲੂਆਂ ਨੂੰ ਕੋਈ ਖਤਰਾ ਨਹੀਂ ਪਹੁੰਚਿਆ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚੱਲ ਰਹੀ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਖ਼ਬਰਾਂ ਜਾਂ ਅਫਵਾਹਾਂ 'ਤੇ ਧਿਆਨ ਨਾ ਦੇਣ। ਜ਼ਿਲ੍ਹਾ ਪ੍ਰਸ਼ਾਸਨ, ਚਮੋਲੀ ਪੁਲਸ ਅਤੇ ਆਫ਼ਤ ਪ੍ਰਬੰਧਨ (ਐੱਸਡੀਆਰਐੱਫ) ਦੀਆਂ ਟੀਮਾਂ ਮਾਰਗ 'ਤੇ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
