ਵੱਡੀ ਖ਼ਬਰ : ਚੋਣਾਂ ਦੌਰਾਨ ਹੋ ਗਿਆ ਭਾਰੀ ਹੰਗਾਮਾ, ਪੁਲਸ ਸਾਹਮਣੇ ਹੀ ਝੜਪ (ਵੀਡੀਓ)
Tuesday, May 26, 2026 - 12:19 PM (IST)
ਸਮਾਣਾ : ਸਮਾਣਾ ਦੇ ਵਾਰਡ ਨੰਬਰ 10 ਵਿਚ ਭਾਰੀ ਹੰਗਾਮਾ ਹੋ ਗਿਆ। ਦੋਸ਼ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵਿਰੋਧੀ ਧਿਰ ਦੇ ਸਮਰਥਕਾਂ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਇਲਾਵਾ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਬੂਥ ਦੇ ਅੰਦਰ ਦਾਖਲ ਹੋਏ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਵੀ ਕੀਤੀ। ਇਥੇ ਹੀ ਬੱਸ ਨਹੀਂ ਮੌਕੇ 'ਤੇ ਮੌਜੂਦ ਪੱਤਰਕਾਰਾਂ ਦੇ ਮੋਬਾਈਲ ਵੀ ਖੋਹ ਲਏ ਗਏ, ਜਿਸ ਕਾਰਨ ਹੜਕੰਪ ਮਚ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਹੌਲ ਤਣਾਅਪੂਰਨ ਹੁੰਦਾ ਦੇਖ ਮੌਕੇ 'ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਦੋ ਧਿਰਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਕਾਰਣ ਥੋੜੀ ਦੇਰ ਲਈ ਮਾਹੌਲ ਤਣਾਅਪੂਰਨ ਜ਼ਰੂਰ ਹੋ ਗਿਆ ਸੀ, ਪਰ ਪੁਲਸ ਨੇ ਸਥਿਤੀ ਨੇ ਸੰਭਾਲ ਲਿਆ। ਪੁਲਸ ਨੇ ਕਿਹਾ ਕਿ ਆਊਟ ਸਾਈਡਰ ਹੋਣ ਵਾਲੇ ਦੋਸ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੈਮਰਿਆਂ ਦੀ ਭੰਨਤੋੜ ਨਹੀਂ ਹੋਈ। ਪੁਲਸ ਨੇ ਮੰਨਿਆ ਕਿ ਇਕ ਪੱਤਰਕਾਰ ਦਾ ਫੋਨ ਜ਼ਰੂਰ ਖੋਹਿਆ ਗਿਆ ਸੀ ਪਰ ਉਹ ਵਾਪਸ ਕਰਾ ਦਿੱਤਾ ਗਿਆ ਹੈ।
