ਸਮੁੰਦਰ ''ਚ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼ ! ਫਲੋਰਿਡਾ ''ਚ ਵਾਪਰਿਆ ਭਿਆਨਕ ਹਾਦਸਾ

Thursday, May 14, 2026 - 11:01 AM (IST)

ਸਮੁੰਦਰ ''ਚ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼ ! ਫਲੋਰਿਡਾ ''ਚ ਵਾਪਰਿਆ ਭਿਆਨਕ ਹਾਦਸਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਫਲੋਰਿਡਾ ਵਿੱਚ ਇੱਕ ਪ੍ਰਾਈਵੇਟ ਜਹਾਜ਼ ਕ੍ਰੈਸ਼ ਹੋ ਕੇ ਸਮੁੰਦਰ 'ਚ ਜਾ ਡਿੱਗਾ। ਜਹਾਜ਼ ਦੇ ਸਮੁੰਦਰ 'ਚ ਡਿੱਗਦਿਆਂ ਹੀ ਇਲਾਕੇ 'ਚ ਹਾਹਾਕਾਰ ਮਚ ਗਈ ਤੇ ਜਹਾਜ਼ ਸਵਾਰ 11 ਲੋਕ ਮੌਤ ਦੇ ਮੂੰਹ 'ਚ ਜਾਣ ਵਾਲੇ ਹੀ ਸਨ, ਕਿ ਨੇੜੇ ਹੀ ਅਭਿਆਸ ਕਰ ਰਹੇ ਅਮਰੀਕੀ ਏਅਰ ਫੋਰਸ ਦੇ ਰਿਜ਼ਰਵਿਸਟ ਫਰਿਸ਼ਤਾ ਬਣ ਕੇ ਕ੍ਰੈਸ਼ ਸਾਈਟ 'ਤੇ ਜਾ ਪਹੁੰਚੇ ਤੇ ਜਹਾਜ਼ ਸਵਾਰ 11 ਲੋਕਾਂ ਦੀ ਜਾਨ ਬਚਾਈ।

ਜਾਣਕਾਰੀ ਅਨੁਸਾਰ, 11 ਲੋਕਾਂ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਜਹਾਜ਼ 'ਬੀਚਕ੍ਰਾਫਟ ਬੀ.ਈ.30' ਤਕਨੀਕੀ ਖਰਾਬੀ ਕਾਰਨ ਫਲੋਰਿਡਾ ਦੇ ਤੱਟ ਨੇੜੇ ਸਮੁੰਦਰ ਵਿੱਚ ਜਾ ਡਿੱਗਿਆ। ਜਹਾਜ਼ ਦੇ ਪਾਣੀ ਵਿੱਚ ਡਿੱਗਦੇ ਹੀ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ। ਜਹਾਜ਼ ਤੇਜ਼ੀ ਨਾਲ ਪਾਣੀ ਵਿੱਚ ਡੁੱਬਦਾ ਜਾ ਰਿਹਾ ਸੀ, ਜਿਸ ਕਾਰਨ ਜਹਾਜ਼ ਸਵਾਰ ਲੋਕਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ।

ਹਾਲਾਂਕਿ ਖੁਸ਼ਕਿਸਮਤੀ ਨਾਲ, ਉਸੇ ਸਮੇਂ ਅਮਰੀਕੀ ਏਅਰ ਫੋਰਸ ਦੇ 920ਵੇਂ ਰੈਸਕਿਊ ਵਿੰਗ ਦੇ ਜਵਾਨ ਨੇੜੇ ਹੀ ਆਪਣੀ ਟਰੇਨਿੰਗ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਨੇ ਜਹਾਜ਼ ਨੂੰ ਡਿੱਗਦੇ ਦੇਖਿਆ, ਉਹ ਬਿਨਾਂ ਵਕਤ ਖ਼ਰਾਬ ਕੀਤੇ ਆਪਣੇ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਸਮੇਤ ਮੌਕੇ 'ਤੇ ਪਹੁੰਚ ਗਏ। ਜਵਾਨਾਂ ਨੇ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰੋਂ ਇੱਕ-ਇੱਕ ਕਰਕੇ ਸਾਰੇ 11 ਬਚੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

🇺🇸 An elite Air Force rescue unit and the U.S. Coast Guard rescued 11 people after a plane crashed 80 miles off the Florida coast.

The pilot got everyone onto life rafts before crews airlifted them out.

Elite rescue work.pic.twitter.com/KzxS2l0Ut5

— Mario Nawfal (@MarioNawfal) May 14, 2026

ਰੈਸਕਿਊ ਕੀਤੇ ਗਏ ਲੋਕਾਂ ਨੂੰ ਤੁਰੰਤ ਹਵਾਈ ਸੈਨਾ ਦੇ ਮੈਡੀਕਲ ਸੈਂਟਰ ਲਿਜਾਇਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਸਾਰੇ 11 ਲੋਕ ਸੁਰੱਖਿਅਤ ਹਨ, ਹਾਲਾਂਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲੋਕ ਏਅਰ ਫੋਰਸ ਦੇ ਜਵਾਨਾਂ ਦੀ ਫੁਰਤੀ ਅਤੇ ਬਹਾਦਰੀ ਦੀ ਸ਼ਲਾਘਾ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਵਾਨ ਕੁਝ ਮਿੰਟ ਹੋਰ ਦੇਰੀ ਕਰ ਦਿੰਦੇ, ਤਾਂ ਇਹ ਹਾਦਸਾ ਇੱਕ ਵੱਡੀ ਤ੍ਰਾਸਦੀ ਵਿੱਚ ਬਦਲ ਸਕਦਾ ਸੀ।

ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News