ਦਿੱਲੀ ਤੋਂ ਅਮਰੀਕਾ ਜਾਂਦੀ ਫਲਾਈਟ ''ਚ ਪੈ ਗਿਆ ਨੁਕਸ ! 8 ਘੰਟੇ ਹਵਾ ''ਚ ਰਹਿਣ ਮਗਰੋਂ...
Wednesday, May 27, 2026 - 02:32 PM (IST)
ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ ਜਾ ਰਹੀ 'ਏਅਰ ਇੰਡੀਆ' ਦੀ ਇੱਕ ਫਲਾਈਟ 'ਚ ਬੁੱਧਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਨੂੰ ਅੱਧ ਵਿਚਕਾਰੋਂ ਵਾਪਸ ਦਿੱਲੀ ਮੋੜਨਾ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਹਾਜ਼ ਨੇ ਹਵਾ ਵਿੱਚ ਲਗਭਗ 8 ਘੰਟੇ ਦਾ ਸਫ਼ਰ ਤੈਅ ਕਰ ਲਿਆ ਸੀ, ਪਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਨੂੰ ਮੁੜ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾਇਆ ਗਿਆ। ਸੂਤਰਾਂ ਮੁਤਾਬਕ, ਬੋਇੰਗ 777-300 ER ਨਾਂ ਦੇ ਇਸ ਜਹਾਜ਼ ਵਿੱਚ ਕਰੀਬ 230 ਯਾਤਰੀ ਸਵਾਰ ਸਨ।
ਫਲਾਈਟ ਟ੍ਰੈਕਿੰਗ ਵੈੱਬਸਾਈਟ Flightradar24.com ਤੋਂ ਮਿਲੀ ਜਾਣਕਾਰੀ ਮੁਤਾਬਕ, ਫਲਾਈਟ ਨੰਬਰ AI173 ਨੇ ਦਿੱਲੀ ਤੋਂ ਉਡਾਣ ਭਰੀ ਸੀ। ਕਰੀਬ 3 ਘੰਟੇ ਤੋਂ ਵੱਧ ਦਾ ਸਫ਼ਰ ਤੈਅ ਕਰਨ ਤੋਂ ਬਾਅਦ, ਜਦੋਂ ਇਹ ਜਹਾਜ਼ ਚੀਨ ਦੇ ਏਅਰਸਪੇਸ 'ਚ ਪਹੁੰਚਿਆ, ਤਾਂ ਇਸ ਵਿੱਚ ਕੋਈ ਤਕਨੀਕੀ ਖ਼ਰਾਬੀ ਸਾਹਮਣੇ ਆਈ। ਹਾਲਾਤ ਨੂੰ ਦੇਖਦੇ ਹੋਏ ਪਾਇਲਟ ਨੇ ਜਹਾਜ਼ ਨੂੰ ਵਾਪਸ ਦਿੱਲੀ ਵੱਲ ਮੋੜਨ ਦਾ ਫੈਸਲਾ ਕੀਤਾ। ਵਾਪਸੀ ਦੇ ਸਫ਼ਰ ਸਮੇਤ ਇਹ ਜਹਾਜ਼ ਕੁੱਲ 8 ਘੰਟੇ ਤੋਂ ਵੱਧ ਸਮਾਂ ਹਵਾ ਵਿੱਚ ਰਿਹਾ।
STORY | Air India's San Francisco-bound plane faces tech issue, returns to Delhi
— Press Trust of India (@PTI_News) May 27, 2026
After being airborne for over eight hours, a San Francisco-bound Air India plane, carrying around 230 passengers, returned to the national capital due to a technical issue on Wednesday morning,… pic.twitter.com/r161w9Rb8Z
ਇਹ ਵੀ ਪੜ੍ਹੋ- ਟਰੰਪ ਨੇ ਸੱਦ ਲਈ ਕੈਬਨਿਟ ਮੰਤਰੀਆਂ ਦੀ ਬੈਠਕ ! ਇਰਾਨ ਮੁੱਦੇ 'ਤੇ ਹੋ ਸਕਦੈ ਵੱਡਾ ਐਲਾਨ
ਏਅਰ ਇੰਡੀਆ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਯਾਤਰੀਆਂ ਨੂੰ ਹੋਈ ਇਸ ਅਸੁਵਿਧਾ ਲਈ ਖੇਦ ਪ੍ਰਗਟਾਇਆ ਹੈ। ਕੰਪਨੀ ਨੇ ਕਿਹਾ, "ਸੁਰੱਖਿਆ ਮਾਪਦੰਡਾਂ ਦੇ ਤਹਿਤ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਸਾਡੀ ਗਰਾਊਂਡ ਟੀਮ ਯਾਤਰੀਆਂ ਦੀ ਪੂਰੀ ਮਦਦ ਕਰ ਰਹੀ ਹੈ।" ਏਅਰਲਾਈਨ ਮੁਤਾਬਕ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਹੋਟਲ ਵਿੱਚ ਠਹਿਰਣ, ਖਾਣ-ਪੀਣ ਅਤੇ ਫਲਾਈਟ ਰੀ-ਸ਼ੈਡਿਊਲ ਕਰਨ ਦੀ ਸਹੂਲਤ ਦਿੱਤੀ ਗਈ ਹੈ। ਯਾਤਰੀਆਂ ਨੂੰ ਜਲਦ ਤੋਂ ਜਲਦ ਸੈਨ ਫਰਾਂਸਿਸਕੋ ਪਹੁੰਚਾਉਣ ਲਈ ਇੱਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
