ਰਾਮਬਨ ਦੀ ਸੁਰੰਗ 'ਚ ਫਸੇ 10 ਮਜ਼ਦੂਰ, ਇਕ ਲਾਸ਼ ਬਰਾਮਦ
Friday, May 20, 2022 - 10:01 AM (IST)
ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਨਿਰਮਾਣ ਅਧੀਨ ਸੁਰੰਗ ਢਹਿਣ ਨਾਲ ਘੱਟੋ-ਘੱਟ 10 ਮਜ਼ਦੂਰ ਫਸੇ ਹੋਏ ਹਨ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਿਹਾ,''ਮਲਬੇ 'ਚੋਂ ਇਕ ਲਾਸ਼ ਕੱਢੀ ਗਈ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ।'' ਰਮੇਸ਼ ਕੁਮਾਰ ਨੇ ਐਡੀਸ਼ਨਲ ਜੰਮੂ ਜ਼ੋਨ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਿੰਘ ਨਾਲ ਬਚਾਅ ਮੁਹਿੰਮ ਦੀ ਨਿਗਰਾਨੀ ਲਈ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਨਗਰ ਬਾਡੀ ਚੋਣਾਂ 'ਚ OBC ਰਾਖਵਾਂਕਰਨ ਨੂੰ ਮਨਜ਼ੂਰੀ ਦਿੱਤੀ
ਅਧਿਕਾਰੀਆਂ ਨੇ ਕਿਹਾ,''ਵੀਰਵਾਰ ਰਾਤ ਲਗਭਗ 10.15 ਵਜੇ, ਖੂਨੀ ਨਾਲਾ ਰਾਮਬਨ ਕੋਲ, ਅਜੀਤ ਸੁਰੰਗ ਦੀ ਟੀ-3 ਸਾਈਟ 'ਤੇ ਕੰਮ ਕਰ ਰਹੇ ਸਰਲਾ ਕੰਪਨੀ ਦੇ 12 ਤੋਂ ਵਧ ਮਜ਼ਦੂਰਾਂ ਦੇ ਸੁਰੰਗ ਦੇ ਮਲਬੇ 'ਚ ਫਸਣ ਦੀ ਜਾਣਕਾਰੀ ਮਿਲੀ।'' ਉਨ੍ਹਾਂ ਦੱਸਿਆ ਕਿ 2 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਰਾਮਬਨ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੋਂ ਝਾਰਖੰਡ ਵਾਸੀ ਵਿਸ਼ਨੂੰ ਗੋਲਾ (33) ਨੂੰ ਜੀ.ਐੱਮ.ਐੱਸ. ਜੰਮੂ ਭੇਜਿਆ ਗਿਆ ਹੈ। ਲਾਪਤਾ ਮਜ਼ਦੂਰਾਂ 'ਚ ਜਾਦਵ ਰਾਏ (23), ਗੌਤਮ ਰਾਏ (22), ਸੁਧੀਰ ਰਾਏ (31), ਦੀਪਕ ਰਾਏ (33), ਪਰਿਮਲ ਰਾਏ (38) ਹੈ। ਇਹ ਸਾਰੇ ਪੱਛਮੀ ਬੰਗਾਲ ਵਾਸੀ ਹੈ। ਸ਼ਿਵ ਚੌਹਾਨ (26) ਆਸਾਮ ਤੋਂ, ਨਵਰਾਜ ਚੌਧਰੀ (26) ਅਤੇ ਕੁਸ਼ੀ ਰਾਮ (225) ਦੋਵੇਂ ਨੇਪਾਲ ਤੋਂ, ਮੁਜ਼ੱਫਰ (38) ਅਤੇ ਇਸਰਤ (30) ਦੋਵੇਂ ਸਥਾਨਕ ਵਾਸੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ