ਪਾਰੀਕਰ ਦੀ ਬੀਮਾਰੀ ਦੇ ਮੱਦੇਨਜ਼ਰ ਗੋਆ ''ਚ ਬਦਲਾਅ ਤੈਅ: ਕੇਂਦਰੀ ਮੰਤਰੀ ਨਾਇਕ
Saturday, Nov 10, 2018 - 06:34 PM (IST)

ਪਣਜੀ-ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਹੈ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਸਿਹਤ 'ਤੇ ਧਿਆਨ ਦਿੰਦੇ ਹੋਏ ਸੂਬੇ 'ਚ 'ਅੱਜ ਨਹੀਂ ਤਾਂ ਕੱਲ' ਲੀਡਰਸ਼ਿਪ 'ਚ ਬਦਲਾਅ ਦੀ ਜ਼ਰੂਰਤ ਹੈ। ਪਰੀਕਰ ਪਿਛਲੇ ਕਈ ਮਹੀਨਿਆਂ ਤੋਂ 'ਸਕੈਨੇਟਿਕ ਦੀ ਬੀਮਾਰੀ' ਦਾ ਇਲਾਜ ਕਰਵਾ ਰਹੇ ਹਨ। ਦਿੱਲੀ ਦੇ ਏਮਸ 'ਚ ਰਹਿਣ ਤੋਂ ਬਾਅਦ 14 ਅਕਤੂਬਰ ਨੂੰ ਸੂਬੇ 'ਚ ਵਾਪਿਸ ਆ ਗਏ ਸੀ।
ਕੇਂਦਰੀ ਆਯੂਸ਼ ਮੰਤਰੀ ਨਾਇਕ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਐਲਾਨ ਕਰਨ ਦੇ ਲਈ ਆਯੋਜਿਤ ਸੰਵਾਦਦਾਤਾ ਸੰਮੇਲਨ 'ਚ ਆਪਣੇ ਭਾਸ਼ਣ ਤੋਂ ਵੱਖਰੇ ਹੋ ਕੇ ਕਿਹਾ ਕਿ ਸਾਨੂੰ ਅੱਜ ਨਹੀਂ ਤਾਂ ਕੱਲ ਲੀਡਰਸ਼ਿਪ 'ਚ ਬਦਲਾਅ ਕਰਨਾ ਹੋਵੇਗਾ। ਇਸ ਦੀ ਜਰੂਰਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਪਰ ਉਹ ਇਨ੍ਹਾਂ ਹਾਲਾਤਾਂ 'ਚ ਕੰਮ ਕਰ ਰਹੇ ਹਨ। ਸੂਬੇ 'ਚ ਲੀਡਰਸ਼ਿਪ ਦੇ ਬਦਲਾਅ ਦੀ ਗੱਲ ਹੋ ਰਹੀ ਹੈ ਪਰ ਭਾਜਪਾ ਲਗਾਤਰ ਇਸ ਤੋਂ ਇਨਕਾਰ ਕਰਦੀ ਰਹੀ ਹੈ।