ਸੰਸਦ ਟੈਲੀਵਿਜ਼ਨ ਦਾ ਯੂ-ਟਿਊਬ ਚੈਨਲ ਕੀਤਾ ਗਿਆ ਹੈਕ

Tuesday, Feb 15, 2022 - 01:09 PM (IST)

ਸੰਸਦ ਟੈਲੀਵਿਜ਼ਨ ਦਾ ਯੂ-ਟਿਊਬ ਚੈਨਲ ਕੀਤਾ ਗਿਆ ਹੈਕ

ਨਵੀਂ ਦਿੱਲੀ (ਵਾਰਤਾ)- ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਸੰਸਦ ਟੈਲੀਵਿਜ਼ਨ ਦੇ ਯੂ-ਟਿਊਬ ਨੂੰ ਸੋਮਵਾਰ ਰਾਤ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ, ਹਾਲਾਂਕਿ ਸੰਸਦ ਟੈਲੀਵਿਜ਼ਨ ਦੀ ਸੋਸ਼ਲ ਮੀਡੀਆ ਟੀਮ ਨੇ ਕੁਝ ਘੰਟਿਆਂ 'ਚ ਚੈਨਲ ਮੁੜ ਚਾਲੂ ਕਰ ਦਿੱਤਾ। ਸੰਸਦ ਟੈਲੀਵਿਜ਼ਨ ਵਲੋਂ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਗਿਆ ਕਿ ਉਸ ਦੇ ਯੂ-ਟਿਊਬ ਚੈਨਲ ਨੂੰ ਸੋਮਵਾਰ ਰਾਤ ਇਕ ਵਜੇ ਹੈੱਕ ਕਰ ਲਿਆ ਗਿਆ। ਹੈਕਰਾਂ ਨੇ ਚੈਨਲ ਦਾ ਨਾਂ ਵੀ ਬਦਲ ਕੇ 'ਏਥਰਮ' ਕਰ ਦਿੱਤਾ ਸੀ। ਸੰਸਦ ਟੈਲੀਵਿਜ਼ਨ ਦੀ ਸੋਸ਼ਲ ਮੀਡੀਆ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਤੜਕੇ 3.45 ਵਜੇ ਚੈਨਲ ਨੂੰ ਹੈਕਰਾਂ ਤੋਂ ਮੁਕਤ ਕਰਵਾ ਕੇ ਮੁੜ ਚਾਲੂ ਕਰ ਦਿੱਤਾ।

ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਸਾਈਬਰ ਸੁਰੱਖਿਆ ਨਾਲ ਸੰਬੰਧਤ ਘਟਨਾਵਾਂ ਨਾਲ ਨਜਿੱਠਣ ਵਾਲੀ ਨੋਡਲ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਸਿਸਟਮ ਨੇ ਇਸ ਬਾਰੇ ਘਟਨਾ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਸੰਸਦ ਟੈਲੀਵਿਜ਼ਨ ਨੂੰ ਅਲਰਟ ਵੀ ਕੀਤਾ ਸੀ। ਯੂ-ਟਿਊਬ ਦਾ ਸੰਚਾਲਣ ਕਰਨ ਵਾਲੀ ਗੂਗਲ ਨੇ ਸੁਰੱਖਿਆ ਖ਼ਤਰਿਆਂ ਦੇ ਸਥਾਈ ਹੱਲ ਦੀ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਜਲਦ ਸਹੀ ਕਰਨ ਦੀ ਗੱਲ ਕਹੀ ਹੈ। ਸੰਸਦ ਟੈਲੀਵਿਜ਼ਨ ਦੇ ਯੂ-ਟਿਊਬ ਚੈਲਨ ਨੂੰ ਅਜਿਹੇ ਸਮੇਂ ਹੈਕ ਕੀਤਾ ਗਿਆ ਜਦੋਂ ਕੁਝ ਹੀ ਦਿਨ ਪਹਿਲਾਂ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ ਹੋਇਆ ਹੈ। ਇਸ ਚੈਨਲ 'ਤੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦਾ ਪੂਰੇ ਸਮੇਂ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ। ਚੈਨਲ ਨੂੰ ਹੈਕ ਕੀਤੇ ਜਾਣ ਨੂੰ ਵੱਡੀ ਘਟਨਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News