ਫੌਜੀਆਂ ''ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 577 ਨਵੇਂ ਮਾਮਲੇ
Thursday, Apr 15, 2021 - 12:38 AM (IST)
ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਹੀ ਇਨਫੈਕਸ਼ਨ ਦਾ ਖ਼ਤਰਾ ਨੀਮ ਫੌਜੀ ਬਲਾਂ 'ਤੇ ਵੀ ਮੰਡਰਾਉਣ ਲੱਗਾ ਹੈ। ਪਿਛਲੇ 24 ਘੰਟੇ ਵਿੱਚ ਨੀਮ ਫੌਜੀ ਬਲਾਂ ਵਿੱਚ ਕੋਰੋਨਾ ਦੇ 577 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਸਭ ਤੋਂ ਜ਼ਿਆਦਾ ਗਿਣਤੀ ਬਾਰਡਰ ਸਕਿਊਰਿਟੀ ਫੋਰਸ ਦੀ ਰਹੀ, ਜਿੱਥੋਂ 463 ਜਵਾਨਾਂ ਦੇ ਪਾਜ਼ੇਟਿਵ ਹੋਣ ਦੀ ਖ਼ਬਰ ਹੈ।
ਪਿਛਲੇ 24 ਘੰਟੇ ਵਿੱਚ ਸਾਰੇ ਨੀਮ ਫੌਜੀ ਬਲਾਂ ਵਿੱਚ 577 ਕੋਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਏ ਹਨ। ਬਾਰਡਰ ਸਕਿਊਰਿਟੀ ਫੋਰਸ (BSF) ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਫੈਲ ਰਿਹਾ ਹੈ। ਇੱਥੇ ਪਿਛਲੇ 24 ਘੰਟੇ ਵਿੱਚ 463 ਜਵਾਨਾਂ ਵਿੱਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਥੇ ਹੀ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਵਿੱਚ ਪਿਛਲੇ 24 ਘੰਟੇ ਵਿੱਚ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਤਾਂ ਕੇਂਦਰੀ ਉਦਯੋਗਕ ਸੁਰੱਖਿਆ ਬਲ (CISF) ਦੇ 48 ਨਵੇਂ ਜਵਾਨਾਂ ਨੂੰ ਵੀ ਕੋਰੋਨਾ ਨੇ ਆਪਣੀ ਚਪੇਟ ਵਿੱਚ ਲਿਆ ਹੈ।
ਹਥਿਆਰਬੰਦ ਸਰਹੱਦ ਬਲ (SSB) ਵਿੱਚ ਕੋਰੋਨਾ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਭਾਰਤੀ ਤਿੱਬਤ ਸਰਹੱਦ ਪੁਲਸ (ITBP) ਵਿੱਚ ਪਿਛਲੇ 24 ਘੰਟੇ ਵਿੱਚ 12 ਜਵਾਨਾਂ ਦੇ ਪਾਜ਼ਟਿਵ ਹੋਣ ਦੀ ਖ਼ਬਰ ਹੈ। ਅੱਜ ਆਏ ਨਵੇਂ ਮਾਮਲਿਆਂ ਦੇ ਨਾਲ ਹੀ ਨੀਮ ਫੌਜੀ ਬਲਾਂ ਵਿੱਚ ਕੁਲ ਸਰਗਰਮ ਮਾਮਲਿਆਂ ਦੀ ਗਿਣਤੀ 2727 ਪਹੁੰਚ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।