ਪੇਪਰ ਲੀਕ ਮਾਮਲਾ: ਜਾਵੇਡਕਰ ਦੇ ਘਰ ਦੇ ਬਾਹਰ ਧਾਰਾ 144 ਲਾਗੂ

Friday, Mar 30, 2018 - 06:23 PM (IST)

ਨਵੀਂ ਦਿੱਲੀ—10ਵੀਂ ਦੇ ਗਣਿਤ ਅਤੇ 12ਵੀਂ ਦੇ ਅਰਥ-ਸ਼ਾਸਤਰ ਦੇ ਪੇਪਰ ਲੀਕ ਹੋਣ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਈ ਸ਼ਹਿਰਾਂ 'ਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਸੀ.ਬੀ.ਐਸ.ਈ  ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮਾਮਲੇ 'ਚ ਮੋਦੀ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਇਸ ਮੁੱਦੇ 'ਤੇ ਰਾਜਨੀਤੀ ਗਰਮਾ ਗਈ।


ਸੀ.ਬੀ.ਆਈ ਪੇਪਰ ਲੀਕ ਖਿਲਾਫ ਲੁਧਿਆਣਾ, ਕਾਨਪੁਰ ਅਤੇ ਦਿੱਲੀ ਦੇ ਵਿਦਿਆਰਥੀ ਅਤੇ ਪਰਿਵਾਰ ਮੈਂਬਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਚੇਅਰਮੈਨ ਦੇ ਅਸਤੀਫੇ ਦੀ ਮੰਗ ਦੇ ਨਾਲ ਕਿਹਾ ਕਿ ਸੀ.ਬੀ.ਆਈ ਦੀ ਗਲਤੀ ਦੀ ਸਜ਼ਾ ਸਾਰਿਆਂ ਵਿਦਿਆਰਥੀਆਂ ਨੂੰ ਨਹੀਂ ਮਿਲਣੀ ਚਾਹੀਦੀ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਰਾਜ 'ਚ ਪੇਪਰ ਲੀਕ ਹੋਇਆ ਸਿਰਫ ਉਥੇ ਹੀ ਪੇਪਰ ਹੋਣੇ ਚਾਹੀਦੇ ਹਨ। ਲਗਭਗ ਸਾਰੇ ਵਿਦਿਆਰਥੀ ਪੇਪਰ ਲੀਕ ਦੇ ਲਈ ਸੀ.ਬੀ.ਆਈ ਨੂੰ ਜ਼ਿੰਮੇਦਾਰ ਠਹਿਰਾ ਰਹੀ ਹੈ। ਕੁਝ ਵਿਦਿਆਰਥੀਆਂ ਨੇ ਮੰਤਰੀ ਪ੍ਰਕਾਸ਼ ਜਾਵੇਡਕਰ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਦਿੱਲੀ 'ਚ ਪ੍ਰਕਾਸ਼ ਜਾਵੇਡਕਰ ਦੇ ਘਰ ਨੇੜੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।


Related News