ਪਾਕਿਸਤਾਨ ਨੂੰ ਇਸ ਲਈ ਦੇ ਦਿੱਤਾ ਗਿਆ ਸੀ ਲਾਹੌਰ, ਪੜ੍ਹੋ ਅਣਸੁਣੇ ਕਿੱਸੇ

08/15/2017 12:51:17 PM

ਨਵੀਂ ਦਿੱਲੀ— ਲਾਹੌਰ ਨੂੰ ਪਾਕਿਸਤਾਨ 'ਚ ਦੇਣ ਦਾ ਕਿੱਸਾ ਬਹੁਤ ਦਿਲਚਸਪ ਹੈ। ਲਾਹੌਰ 'ਚ ਆਜ਼ਾਦੀ ਤੋਂ ਪਹਿਲਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਅਤੇ ਉਨ੍ਹਾਂ ਦੀ ਜਾਇਦਾਦ ਵੀ ਵੱਡੀ ਗਿਣਤੀ 'ਚ ਸੀ। ਇਸ ਦੇ ਬਾਵਜੂਦ ਇਹ ਸ਼ਹਿਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ। ਜੇਕਰ ਬਟਵਾਰੇ ਦੀ ਲਕੀਰ ਨਾ ਖਿੱਚੀ ਜਾਂਦੀ ਤਾਂ ਲਾਹੌਰ ਭਾਰਤ ਦਾ ਹੀ ਹਿੱਸਾ ਹੋਣਾ ਸੀ। ਬਟਵਾਰੇ 'ਚ ਪੰਜਾਬ ਦਾ ਕਿਹੜਾ ਹਿੱਸਾ ਭਾਰਤ 'ਚ ਰਹੇਗਾ ਅਤੇ ਕਿਹੜਾ ਪਾਕਿਸਤਾਨ ਦੇ ਹਿੱਸੇ 'ਚ ਜਾਵੇਗਾ, ਇਹ ਵੰਡ ਦੀ ਲਕੀਰ ਖਿਚਣ ਵਾਲੇ ਸਿਰਿਲ ਰੈਡਕਿਲਫ ਤੈਅ ਕਰ ਚੁੱਕੇ ਸਨ। ਉਨ੍ਹਾਂ ਨੇ ਭਾਰਤ ਦੇ ਨਕਸ਼ੇ 'ਤੇ ਬਟਵਾਰੇ ਦੀ ਲਕੀਰ ਵੀ ਖਿਚ ਦਿੱਤੀ ਸੀ, ਜਿਸ ਤਹਿਤ ਫਿਰੋਜ਼ਰਪੁਰ ਨੂੰ ਪਾਕਿ ਦੇ ਹਿੱਸੇ 'ਚ ਕਰਨ ਦਾ ਫੈਸਲਾ ਸੀ ਪਰ ਮਾਊਂਟਬੇਟਨ ਦੇ ਦਬਾਅ 'ਚ ਉਨ੍ਹਾਂ ਨੂੰ ਇਹ ਫੈਸਲਾ ਬਦਲਣਾ ਪਿਆ। ਮਾਊਂਟਬੇਟਨ 'ਤੇ ਨਹਿਰੂ ਦਾ ਦਬਾਅ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਰੈਡਕਿਲਫ ਨੂੰ ਫਿਰੋਜ਼ਪੁਰ ਭਾਰਤ ਨੂੰ ਦੇਣਾ ਪਿਆ। 

PunjabKesari
ਪਾਕਿ ਨੂੰ ਇਸ ਲਈ ਦਿੱਤਾ ਗਿਆ ਲਾਹੌਰ
ਲਾਰਡ ਮਾਊਂਟਬੇਟਨ ਨੇ ਰੈਡਕਿਲਫ ਨੂੰ 'ਬਾਊਂਡਰੀ ਕਮਿਸ਼ਨ' ਦਾ ਚੇਅਰਮੈਨ ਬਣਾਇਆ ਸੀ। ਰੈਡਕਿਲਫ ਨੂੰ ਹੀ ਸਰਹੱਦੀ ਰੇਖਾ ਖਿਚਣ ਦੀ ਪੂਰੀ ਜਿੰਮੇਵਾਰੀ ਦਿੱਤੀ ਗਈ ਸੀ। ਭਾਰਤ-ਪਾਕਿਸਤਾਨ ਵਿਚਾਲੇ ਬਟਵਾਰੇ ਦੀ ਰੇਖਾ ਖਿਚਣ ਵਾਲੇ ਸਿਰਿਲ ਰੈਡਕਿਲਫ ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਮੈਂ ਤਾਂ ਲਾਹੌਰ ਭਾਰਤ ਨੂੰ ਦੇ ਦਿੱਤਾ ਸੀ ਪਰ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਹੀਂ ਹੈ। ਮੈਂ ਕੱਲਕਤਾ ਪਹਿਲਾਂ ਹੀ ਭਾਰਤ ਨੂੰ ਦੇ ਚੁੱਕਾ ਸੀ। ਮੈਨੂੰ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।'' ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਕੋਲ ਇਸ ਦੇ ਇਲਾਵਾ ਹੋਰ ਕੋਈ ਬਦਲ ਹੀ ਨਹੀਂ ਸੀ। ਮੁਸਲਮਾਨਾਂ ਨਾਲ ਭੇਦਭਾਵ ਦੇ ਦੋਸ਼ 'ਤੇ ਵੀ ਰੈਡਕਿਲਫ ਨੇ ਕਿਹਾ ਸੀ ਕਿ ਪਾਕਿਸਤਾਨੀਆਂ ਨੂੰ ਮੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਤਰਕਾਂ ਤੋਂ ਹਟ ਕੇ ਉਨ੍ਹਾਂ ਨੂੰ ਲਾਹੌਰ ਸੌਂਪ ਦਿੱਤਾ, ਜੋ ਕਿ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ। ਬਟਵਾਰਾ ਕਰਨ 'ਚ ਮੈਂ ਹਿੰਦੂਆਂ ਤੋਂ ਜ਼ਿਆਦਾ ਮੁਸਲਮਾਨਾਂ ਦਾ ਪੱਖ ਲਿਆ।
1901 'ਚ ਬ੍ਰਿਟਿਸ਼ ਵੱਲੋਂ ਕੀਤੀ ਗਈ ਜਨਗਣਨਾ ਮੁਤਾਬਕ, ਉਦੋਂ ਲਾਹੌਰ 'ਚ ਅੰਦਾਜ਼ਨ 2,00,000 ਲੋਕ ਰਹਿੰਦੇ ਸਨ। ਲਾਹੌਰ ਦੀ ਜੇਲ੍ਹ ਨੂੰ ਅੰਗਰੇਜ਼ਾਂ ਵੱਲੋਂ ਆਜ਼ਾਦੀ ਦੇ ਘੁਲਾਟੀਆਂ ਨੂੰ ਕੈਦ ਕਰਨ ਲਈ ਵਰਤਿਆ ਜਾਂਦਾ ਸੀ। ਮੁਹੰਮਦ ਅਲੀ ਜਿਨਾਹ ਦੀ ਅਗਵਾਈ 'ਚ ਸਰਬ ਭਾਰਤੀ ਮੁਸਲਿਮ ਲੀਗ ਨੇ 1940 'ਚ ਲਾਹੌਰ ਮਤਾ ਪਾਸ ਕੀਤਾ ਸੀ, ਜਿਸ 'ਚ ਮੁਸਲਮਾਨਾਂ ਲਈ ਵੱਖਰਾ ਦੇਸ਼ ਪਾਕਿਸਤਾਨ ਬਣਾਉਣ ਦੀ ਮੰਗ ਕੀਤੀ ਗਈ ਸੀ।

PunjabKesari

ਕਿੱਸਾ-2
ਪਹਿਲੀ ਵਾਰ ਅੰਗਰੇਜ਼ ਨੂੰ ਮਾਰੀ ਗਈ ਸੀ ਗੋਲੀ

ਮੰਗਲ ਪਾਂਡੇ ਉਹ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ 29 ਮਾਰਚ 1857 'ਚ ਪਹਿਲੀ ਵਾਰ ਕਿਸੇ ਅੰਗਰੇਜ਼ ਨੂੰ ਸਿੱਧੇ ਗੋਲੀ ਮਾਰੀ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਦੂਜਾ ਅੰਗਰੇਜ਼ ਅੱਗੇ ਵਧਿਆ ਤਾਂ ਉਸ ਨੂੰ ਵੀ ਗੋਲੀ ਮਾਰੀ। ਉਦੋਂ ਬੰਦੂਕ 'ਚ ਇਕ ਦੇ ਇਕ ਗੋਲੀ ਭਰਨੀ ਪੈਂਦੀ ਸੀ। ਤੀਜੀ ਗੋਲੀ ਭਰ ਪਾਉਂਦੇ ਤਦ ਤਕ ਫੜ ਹੋ ਗਏ। ਉਨ੍ਹਾਂ 'ਤੇ ਕੋਰਟ ਮਾਰਸ਼ਲ ਮੁਕੱਦਮਾ ਚਲਾ ਕੇ 6 ਅਪ੍ਰੈਲ 1857 ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਫੈਸਲੇ ਮੁਤਾਬਕ ਉਨ੍ਹਾਂ ਨੂੰ 18 ਅਪ੍ਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਬ੍ਰਿਟਿਸ਼ ਸਰਕਾਰ ਨੇ ਮੰਗਲ ਪਾਂਡੇ ਨੂੰ ਤੈਅ ਤਰੀਕ ਤੋਂ ਦਸ ਦਿਨ ਪਹਿਲਾਂ ਹੀ 8 ਅਪ੍ਰੈਲ ਸਾਲ 1857 ਨੂੰ ਫਾਂਸੀ 'ਤੇ ਲਟਕਾ ਦਿੱਤਾ।


Related News