ਕਸ਼ਮੀਰ ਤੋਂ ਪਾਕਿਸਤਾਨ ਦੌੜੇ 8 ਲੋਕਾਂ ਨੂੰ ਐਲਾਨਿਆ ਗਿਆ ਭਗੌੜਾ ਅਪਰਾਧੀ

04/08/2024 2:30:38 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਪਾਕਿਸਤਾਨ ਦੌੜੇ 8 ਲੋਕਾਂ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਧੀਕ ਸੈਸ਼ਨ ਜੱਜ ਬਾਰਾਮੂਲਾ ਦੀ ਅਦਾਲਤ ਨੇ ਬੀਤੀ 1 ਅਪ੍ਰੈਲ ਨੂੰ 8 ਲੋਕਾਂ ਨੂੰ ਭਗੌੜਾ ਕਰਾਰ ਦਿੱਤਾ ਸੀ। ਬਾਰਾਮੂਲਾ ਦੇ ਥਾਣਾ ਪੱਟਨ ਦੀ ਪੁਲਸ ਨੇ ਇਨ੍ਹਾਂ ਲੋਕਾਂ ਖਿਲਾਫ IPC ਦੀ ਧਾਰਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਤਹਿਤ ਕੇਸ ਦਰਜ ਕੀਤਾ ਹੈ।

ਇਨ੍ਹਾਂ ਵਿਚੋਂ ਖੋਰੇ ਸ਼ੇਰਬਾਦ ਪੱਟਨ ਦੇ ਵਾਸੀ ਹਿਲਾਲ ਅਹਿਮਦ ਗਨੀ,  ਮੁਦਾਸਿਰ ਸ਼ਫੀ ਗਿਲਾਨੀ, ਮੁਹੰਮਦ ਮਕਬੂਲ ਪੰਡਿਤ, ਗੂਮ ਅਹਿਮਦਪੋਰਾ, ਪੱਤਣ ਦਾ ਹਬੀਬੁੱਲਾ ਸ਼ੇਖ, ਪਾਰ ਮੁਹੱਲਾ ਪੱਤਣ ਦਾ ਸ਼ਬੀਰ ਅਹਿਮਦ ਨਾਜ਼ਰ, ਵਟਵਾਨ ਦਾ ਮੁਹੰਮਦ ਅਸ਼ਰਫ਼ ਡਾਰ ਅਤੇ ਫੈਯਾਜ਼ ਅਹਿਮਦ ਮੀਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਲੋਕਾਂ ਖਿਲਾਫ CRPC ਦੀ ਧਾਰਾ ਅਧੀਨ ਆਦੇਸ਼ ਅਦਾਲਤ ਤੋਂ ਪ੍ਰਾਪਤ ਕਰ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਨਿਵਾਸ ਸਥਾਨਾਂ, ਜਨਤਕ ਸਥਾਨਾਂ 'ਤੇ ਅਦਾਲਤ ਦੇ ਨਿਰਦੇਸ਼ਾਂ ਨਾਲ ਚਿਪਕਾਏ ਗਏ ਹਨ ਕਿ ਉਹ ਇਕ ਮਹੀਨੇ ਦੇ ਅੰਦਰ ਅਦਾਲਤ ਸਾਹਮਣੇ ਹਾਜ਼ਰ ਹੋਣ।  ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਖਿਲਾਫ CRPC ਸੈਕਸ਼ਨ ਦੇ ਤਹਿਤ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News