ਪਾਕਿਸਤਾਨ ''ਚ ਜਨਮੀਆਂ ਦੋਹਾਂ ਭੈਣਾਂ ਨੇ ਪਹਿਲੀ ਵਾਰ ਵਾਰਾਣਸੀ ''ਚ ਪਾਈ ਵੋਟ

05/20/2019 12:16:11 PM

ਵਾਰਾਣਸੀ— ਕਾਸ਼ੀ ਦੀਆਂ 2 ਬੇਟੀਆਂ ਨੂੰ ਕਰੀਬ 20 ਸਾਲਾਂ ਤੱਕ ਆਪਣੀ ਨਾਗਰਿਕਤਾ ਲਈ ਸੰਘਰਸ਼ ਕਰਨਾ ਪਿਆ ਸੀ। ਨਿਦਾ ਅਤੇ ਮਾਹਰੂਖ ਨਾਂ ਦੀਆਂ ਦੋਵੇਂ ਭੈਣਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਇਨ੍ਹਾਂ ਦੋਹਾਂ ਭੈਣਾਂ ਨੂੰ ਨਾਗਰਿਕਤਾ ਮਿਲੀ ਹੈ। ਐਤਵਾਰ ਨੂੰ ਪਹਿਲੀ ਵਾਰ ਵਾਰਾਣਸੀ 'ਚ ਵੋਟਿੰਗ ਕੀਤੀ। ਇਸ ਦੌਰਾਨ ਮਾਹਰੂਖ ਅਤੇ ਨਿਦਾ ਨੇ ਕਿਹਾ,''ਅੱਜ ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮਿਲੀ ਹੈ। ਸਾਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਅਤੇ ਆਪਣੀ ਸਰਕਾਰ ਚੁਣਨ ਲਈ ਅਸੀਂ ਵੋਟਿੰਗ ਕੀਤੀ। ਹਿੰਦੁਸਤਾਨ ਬਿਹਤਰੀਨ ਹੈ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਹਿੰਦੁਸਤਾਨ ਦੀਆਂ ਬੇਟੀਆਂ ਹਾਂ।'' ਪਾਨ ਦਰੀਬਾ ਵਾਸੀ ਨਸੀਮ ਦਾ ਵਿਆਹ ਪਾਕਿਸਤਾਨ ਦੇ ਕਰਾਚੀ ਦੀ ਸ਼ਾਹਿਦਾ ਨਾਲ ਹੋਇਆ। ਇਸ ਦੌਰਾਨ ਨਸੀਮ ਪਾਕਿਸਾਤਨ ਆਉਂਦੇ-ਜਾਂਦੇ ਰਹੇ। ਪਾਕਿਸਤਾਨ 'ਚ ਹੀ ਨਸੀਮ ਅਤੇ ਸ਼ਾਹਿਦਾ ਦੀਆਂ 2 ਬੇਟੀਆਂ ਨਿਦਾ ਅਤੇ ਮਾਹਰੂਖ ਨੇ ਦੁਨੀਆ 'ਚ ਕਦਮ ਰੱਖਿਆ। ਸ਼ਾਹਿਦਾ ਨੂੰ 2007 'ਚ ਭਾਰਤ ਦੀ ਨਾਗਰਿਕਤਾ ਮਿਲੀ ਤਾਂ ਉਹ ਦੋਵੇਂ ਬੇਟੀਆਂ ਨਾਲ ਹਿੰਦੁਸਤਾਨ ਆ ਗਈ ਪਰ ਜਨਮ ਪਾਕਿਸਤਾਨ 'ਚ ਹੋਣ ਕਾਰਨ ਨਿਦਾ ਅਤੇ ਮਾਹਰੂਖ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ।

ਨਸੀਮ ਨੇ ਦੱਸਿਆ ਕਿ ਬੇਟੀਆਂ ਨੂੰ ਨਾਗਰਿਕਤਾ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਸੰਪਰਕ ਦਫ਼ਤਰ ਨਾਲ ਸੰਪਰਕ ਕੀਤਾ। 2 ਸਾਲ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੀਆਂ ਬੇਟੀਆਂ ਨੂੰ ਭਾਰਤ ਦੀ ਨਾਗਰਿਕਤਾ ਮਿਲੀ। ਇਸ ਤੋਂ ਬਾਅਦ ਵੋਟਿੰਗ ਦਾ ਹੱਕ ਮਿਲਿਆ ਤਾਂ ਦੋਵੇਂ ਭੈਣਾਂ ਆਪਣੇ ਪਰਿਵਾਰ ਨਾਲ ਆਰੀਆ ਮਹਿਲਾ ਇੰਟਰ ਕਾਲਜ 'ਚ ਵੋਟ ਦੇਣ ਪਹੁੰਚੀਆਂ। ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਦੋਵੇਂ ਭੈਣਾਂ ਬਹੁਤ ਖੁਸ਼ ਸਨ।


DIsha

Content Editor

Related News