ਨੀਟੂ ਸ਼ਟਰਾਂਵਾਲਾ ਨੇ ਪਰਿਵਾਰ ਸਮੇਤ ਪਾਈ ਵੋਟ, ਆਪਣੀ ਜਿੱਤ ਪੱਕੀ ਹੋਣ ਦਾ ਕੀਤਾ ਦਾਅਵਾ
Saturday, Jun 01, 2024 - 01:36 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਪੈ ਰਹੀਆਂ ਵੋਟਾਂ ਦਾ ਕੰਮ ਸਵੇਰੇ 7 ਵਜੇ ਤੋਂ ਲਗਾਤਾਰ ਜਾਰੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਅੱਤ ਦੀ ਗਰਮੀ ਦੌਰਾਨ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੀਟੂ ਸ਼ਟਰਾਂਵਾਲਾ ਵੱਲੋਂ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪਰਿਵਾਰ ਸਮੇਤ ਵੋਟ ਪਾਈ ਗਈ।
ਇਸ ਮੌਕੇ ਨੀਟੂ ਸ਼ਟਰਾਂਵਾਲਾ ਨੇ ਕਿਹਾ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਆਪਣੀ ਵੋਟ ਦੋ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰਨ। ਮਤਦਾਨ ਤੁਹਾਡੀ ਅਕਲ ਦਾ ਦਾਨ ਹੈ। ਵੋਟ ਪਾਉਣਾ ਤੁਹਾਡਾ ਅਧਿਕਾਰ ਹੈ। ਮੈਂ ਚਾਹੁੰਦਾ ਹਾਂ ਕਿ ਕੋਈ ਵਧੀਆ ਉਮੀਦਵਾਰ ਜਿੱਤ ਕੇ ਲੋਕ ਸਭਾ ਸੰਸਦ ਵਿਚ ਪਹੁੰਚੇ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ 9 ਵਜੇ ਤੱਕ 9.66 ਫ਼ੀਸਦੀ ਵੋਟ ਹੋਈ ਪੋਲ, ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ
ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਮੇਰੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਹੀ ਬਾਕੀ ਹੈ। ਨੀਟੂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਿੰਨੇ ਮਨੁੱਖ ਉਨੇ ਰੁਖ਼ ਹਨ। ਜੇਕਰ ਰੁਖ ਘੱਟ ਰਹੇ ਹਨ ਤਾਂ ਮਨੁੱਖ ਵੀ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਨੇ ਅਜਿਹਾ ਸੰਦੇਸ਼ ਨਹੀਂ ਦਿੱਤਾ ਹੋਣਾ ਕਿ ਰੁਖ਼ ਬਚਾਓ ਤੇ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਰੁਖ਼ ਹੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 9 ਵਜੇ ਤੱਕ 9.34 ਫ਼ੀਸਦੀ ਹੋਈ ਵੋਟਿੰਗ, ਵੋਟਰਾਂ 'ਚ ਭਾਰੀ ਉਤਸ਼ਾਹ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8