ਟਾਂਡਾ 'ਚ ਵੱਖ-ਵੱਖ ਹਸਤੀਆਂ ਨੇ ਪਾਈ ਆਪਣੀ ਵੋਟ, ਪਹਿਲੀ ਵਾਰ ਵੋਟ ਪਾਉਣ ਵਾਲੇ ਹੋਏ ਸਨਮਾਨਤ

06/01/2024 1:15:50 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਲੋਕ ਸਭਾ ਚੋਣਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਸਵੇਰੇ-ਸਵੇਰੇ ਹੀ ਆਪਣੇ-ਆਪਣੇ ਬੂਥ 'ਤੇ ਪਹੁੰਚ ਕੇ ਟਾਂਡਾ ਹਲਕੇ ਦੀਆਂ ਵੱਖ-ਵੱਖ ਮੁੱਖ ਹਸਤੀਆਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਤ ਵੀ ਕੀਤਾ ਜਾ ਰਿਹਾ ਹੈ।ਇਸ ਦੌਰਾਨ ਸਾਬਕਾ ਕੈਬਨਟ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਪਿੰਡ ਗਿਲਜੀਆਂ ਦੇ ਸਰਕਾਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ਵਿੱਚ ਆਪਣੇ ਪਰਿਵਾਰ ਸਮੇਤ ਆ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ।  

PunjabKesari

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ 9 ਵਜੇ ਤੱਕ 9.66 ਫ਼ੀਸਦੀ ਵੋਟ ਹੋਈ ਪੋਲ, ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ

ਇਸੇ ਬੂਥ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਧਰ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵੀ ਵਿਧਾਨ ਸਭਾ ਹਲਕਾ ਉੜਮੜ ਦੇ ਆਪਣੇ ਬੂਥ ਵਿੱਚ ਆਪਣੀ ਵੋਟ ਪਾਈ। ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਪਿੰਡ ਮਿਆਣੀ ਦੇ ਖਾਲਸਾ ਸਕੂਲ ਵਿੱਚ ਬੜੇ ਪੁਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਆਪਣੇ ਪਿੰਡ ਰਸੂਲਪੁਰ ਵਿੱਚ ਪਰਿਵਾਰ ਸਮੇਤ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਇਨ੍ਹਾਂ ਹਸਤੀਆਂ ਨੇ ਇਲਾਕਾ ਵਾਸੀਆਂ ਨੂੰ ਲੋਕਤੰਤਰ ਦੇ ਇਸ ਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। 

PunjabKesari

PunjabKesari

PunjabKesari

PunjabKesari

PunjabKesari

ਜਾਣੋ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਖ-ਵੱਖ ਹਲਕੇ ਮੁਤਾਬਕ 9 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 9.00 ਫ਼ੀਸਦੀ, ਚੱਬੇਵਾਲ 'ਚ 13.45 ਫ਼ੀਸਦੀ, ਦਸੂਹਾ 'ਚ 6.00 ਫ਼ੀਸਦੀ, ਹੁਸ਼ਿਆਰਪੁਰ 'ਚ 12.00 ਫ਼ੀਸਦੀ, ਮੁਕੇਰੀਆਂ 'ਚ 11.00 ਫ਼ੀਸਦੀ, ਫਗਵਾੜਾ 'ਚ 7.50 ਫ਼ੀਸਦੀ, ਸ਼ਾਮ ਚੁਰਾਸੀ 'ਚ 11.00 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 5.58 ਫ਼ੀਸਦੀ, ਟਾਂਡਾ ਉੜਮੁੜ 'ਚ12.00 ਫ਼ੀਸਦੀ ਵੋਟਿੰਗ ਪੋਲ ਹੋਈ ਹੈ।  

ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News