ਅਦਾਕਾਰ ਮਿਥੁਨ ਚੱਕਰਵਰਤੀ ਨੇ ਕੋਲਕਾਤਾ 'ਚ ਪਾਈ ਵੋਟ

06/01/2024 10:06:43 AM

ਕੋਲਕਾਤਾ- ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਮਸ਼ਹੂਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਸ਼ਨੀਵਾਰ ਨੂੰ ਕੋਲਕਾਤਾ ਜ਼ਿਲ੍ਹੇ ਦੇ ਬੇਲਗਾਚੀਆ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ ਅਤੇ ਵੋਟ ਪਾਉਣ ਤੋਂ ਬਾਅਦ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਕਿਹਾ, 'ਮੈਂ ਭਾਜਪਾ ਦਾ ਉਮੀਦਵਾਰ ਹਾਂ, ਮੈਂ ਆਪਣਾ ਫਰਜ਼ ਨਿਭਾਇਆ ਹੈ।'ਆਪਣੀ ਵੋਟ ਪਾਉਣ ਲਈ ਉਹ ਇੱਥੇ ਲਾਈਨ 'ਚ ਖੜ੍ਹੇ ਦਿਖਾਈ ਦਿੱਤੇ। ਅਦਾਕਾਰ ਨੇ ਬਲੈਕ ਕੈਪ ਅਤੇ ਸਨਗਲਾਸ ਦੇ ਨਾਲ ਕਾਲਾ ਕੁੜਤਾ ਪਾਇਆ ਹੋਇਆ ਸੀ।

 

#WATCH | Kolkata, West Bengal: After casting his vote at a polling booth in Belgachia, BJP leader Mithun Chakraborty says, "...I am a BJP cadre, I have done my duty..."#LokSabhaElections2024 pic.twitter.com/jn7DPXT8i4

— ANI (@ANI) June 1, 2024 le="text-align: justify;"> 

 

ਦੱਸ ਦਈਏ ਕਿ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਦੇ ਮਹਾਨ ਕਲਾਕਾਰਾਂ ਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1976 'ਚ ਆਰਟ ਹਾਊਸ ਡਰਾਮਾ ਮ੍ਰਿਗਯਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 1982 ਵਿੱਚ 'ਡਿਸਕੋ ਡਾਂਸਰ' ਨਾਲ ਪ੍ਰਮੁੱਖ ਸਟਾਰਡਮ ਹਾਸਲ ਕੀਤਾ, ਜਿਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਏ। 'ਅਗਨੀਪਥ', 'ਤਕਦੀਰ', 'ਬਾਤ ਬਨ ਜਾਏ', 'ਗੁਨਾਹਾਂ ਕਾ ਦੇਵਤਾ', 'ਸ਼ਤਰੰਜ', 'ਸੌਤੇਲਾ', 'ਬਿੱਲਾ ਨੰਬਰ 786' ਫ਼ਿਲਮਾਂ 'ਚ ਕੰਮ ਕੀਤਾ।ਅਦਾਕਾਰ ਰਾਸ਼ਟਰੀ ਪੁਰਸਕਾਰ ਜੇਤੂ ਹਨ ਅਤੇ ਉਨ੍ਹਾਂ ਨੂੰ ਪੱਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਮਿਥੁਨ ਚੱਕਰਵਰਤੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, 2021 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ)  'ਚ ਸ਼ਾਮਲ ਹੋ ਗਏ ਸਨ।


sunita

Content Editor

Related News