ਉੱਤਰ ਪ੍ਰਦੇਸ਼ ਦੇ CM ਯੋਗੀ ਆਦਿਤਿਆਨਾਥ ਨੇ ਪਾਈ ਵੋਟ
Saturday, Jun 01, 2024 - 08:17 AM (IST)
ਗੋਰਖਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨੇ ਸ਼ਨੀਵਾਰ ਨੂੰ ਗੋਰਖਪੁਰ ਦੇ ਇਕ ਵੋਟਿੰਗ ਕੇਂਦਰ 'ਚ ਆਪਣੀ ਵੋਟ ਪਾਈ। ਇਸ ਸੀਟ 'ਤੇ ਭਾਜਪਾ ਦੇ ਰਵੀ ਕਿਸ਼ਨ, ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਅਤੇ ਬਸਪਾ ਦੇ ਜਾਵੇਦ ਅਸ਼ਰਫ਼ ਚੋਣ ਲੜ ਰਹੇ ਹਨ। ਭਾਜਪਾ ਉਮੀਦਵਾਰ ਰਵੀ ਕਿਸ਼ਨ ਨੇ ਅੱਜ ਵੋਟਰਾਂ ਨੂੰ 'ਰਾਮਰਾਜ' ਦੀ ਧਾਰਨਾ ਨੂੰ ਸਾਕਾਰ ਕਰਦੇ ਹੋਏ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ 'ਚ ਹਿੱਸਾ ਲੈਣ ਦੀ ਅਪੀਲ ਕੀਤੀ।
ਅਦਾਕਾਰ ਤੋਂ ਰਾਜਨੇਤਾ ਬਣੇ ਰਵੀ ਕਿਸ਼ਨ ਨੇ 'ਐਕਸ' 'ਤੇ ਇਕ ਪੋਸਟ 'ਚ ਲਿਖਿਆ,''ਅੱਜ ਲੋਕ ਸਭਾ ਚੋਣਾਂ ਦਾ 7ਵਾਂ ਅਤੇ ਆਖ਼ਰੀ ਪੜਾਅ ਹੈ। ਸਨਮਾਨਤ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਆਤਮਨਿਰਭਰ ਭਾਰਤ-ਵਿਕਸਿਤ ਭਾਰਤ' ਦੇ ਨਿਰਮਾਣ ਅਤੇ 'ਰਾਮਰਾਜ' ਦੀ ਧਾਰਨਾ ਨੂੰ ਸਾਕਾਰ ਕਰਨ ਲਈ ਵੋਟਿੰਗ ਜ਼ਰੂਰ ਕਰੋ। ਤੁਹਾਡਾ ਇਕ ਵੋਟ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਦਾ ਆਧਾਰ ਬਣੇਗਾ।'' ਰਵੀ ਕਿਸ਼ਨ ਨੂੰ ਮੁੱਖ ਮੰਤਰੀ ਯੋਗੀ ਦਾ ਸਮਰਥਨ ਮਿਲਣ ਦੀ ਉਮੀਦ ਹੈ, ਜਿਨ੍ਹਾਂ ਨੇ ਗੋਰਖਪੁਰ ਲੋਕ ਸਭਾ ਖੇਤਰ ਤੋਂ 5 ਵਾਰ ਸੰਸਦ ਮੈਂਬਰ ਵਜੋਂ ਕੰਮ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e