ਵੋਟ ਪਾਉਣ ਤੋਂ ਬਾਅਦ ਬੋਲੀ ਕੰਗਨਾ- ਹਿਮਾਚਲ ਦੀਆਂ 4 ਸੀਟਾਂ 400 ਪਾਰ 'ਚ ਦੇਣਗੀਆਂ ਯੋਗਦਾਨ

06/01/2024 12:11:39 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਲਈ ਇਕ ਜੂਨ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਸੀਟਾਂ ਲਈ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਇਹ ਸ਼ਾਮ 6 ਵਜੇ ਖ਼ਤਮ ਹੋਵੇਗੀ। ਚਾਰ ਜੂਨ ਨੂੰ ਚੋਣ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ 'ਚ ਕੁੱਲ 904 ਉਮੀਦਵਾਰ ਮੈਦਾਨ 'ਚ ਹਨ। ਕੁੱਲ ਉਮੀਦਵਾਰਾਂ 'ਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼ ਤੋਂ, 134 ਬਿਹਾਰ ਤੋਂ, 66 ਓਡੀਸ਼ਾ ਤੋਂ, 52 ਝਾਰਖੰਡ ਤੋਂ, 37 ਹਿਮਾਚਲ ਪ੍ਰਦੇਸ਼ ਅਤੇ 4 ਚੰਡੀਗੜ੍ਹ ਤੋਂ ਹਨ। 

 

 

#WATCH सरकाघाट, मंडी (हिमाचल प्रदेश): मंडी लोकसभा सीट से भाजपा उम्मीदवार कंगना रनौत ने #LokSabhaElections2024 के अंतिम चरण में मतदान किया।

कांग्रेस ने इस सीट से विक्रमादित्य सिंह को मैदान में उतारा है। pic.twitter.com/xHNlEz0cnT

— ANI_HindiNews (@AHindinews) June 1, 2024 "text-align: justify;">

ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਸੰਸਦੀ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਵੋਟ ਪਾਉਣ ਤੋਂ ਬਾਅਦ ਕਿਹਾ, 'ਮੈਂ ਹੁਣੇ ਆਪਣੀ ਵੋਟ ਪਾਈ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਲੋਕਤੰਤਰ ਦੇ ਤਿਉਹਾਰ 'ਚ ਹਿੱਸਾ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਹਿਮਾਚਲ ਪ੍ਰਦੇਸ਼ ਵਿੱਚ ਪੀ.ਐੱਮ. ਮੋਦੀ ਦੀ ਲਹਿਰ ਹੈ, ਮੈਨੂੰ ਉਮੀਦ ਹੈ ਕਿ ਮੰਡੀ ਦੇ ਲੋਕ ਮੈਨੂੰ ਆਸ਼ੀਰਵਾਦ ਦੇਣਗੇ ਅਤੇ ਅਸੀਂ ਸੂਬੇ ਦੀਆਂ ਸਾਰੀਆਂ 4 ਸੀਟਾਂ ਜਿੱਤਾਂਗੇ... ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ 400 ਨੂੰ ਪਾਰ ਕਰਨ 'ਚ ਯੋਗਦਾਨ ਪਾਉਣਗੀਆਂ।

PunjabKesari

 

ਕਾਂਗਰਸ ਨੇ ਵਿਕਰਮਾਦਿਤਿਆ ਸਿੰਘ ਨੂੰ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।ਹਿਮਾਚਲ ਪ੍ਰਦੇਸ਼ ਇਸ ਦੌਰ 'ਚ ਕਈ ਵੱਡੇ ਦਿੱਗਜਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਇਸ ਪੜਾਅ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਮੀਰਪੁਰ ਤੋਂ, ਮਮਤਾ ਬੈਨਰਜੀ ਦੇ ਭਤੀਜਾ ਅਭਿਸ਼ੇਕ ਬੈਨਰਜੀ ਡਾਇਮੰਡ ਹਾਰਬਰ ਤੋਂ, ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਪਾਟਲੀਪੁੱਤਰ ਤੋਂ ਅਤੇ ਅਦਾਕਾਰਾ ਕੰਗਨਾ ਰਣੌਤ ਮੰਡੀ ਸੀਟ ਤੋਂ ਚੋਣ ਲੜ ਰਹੀ ਹੈ।


sunita

Content Editor

Related News