ਸੋਨੀਆ ਗਾਂਧੀ, ਰਾਹੁਲ ਨੇ ਨਵੀਂ ਦਿੱਲੀ ਚੋਣ ਖੇਤਰ ''ਚ ਪਾਈ ਵੋਟ
Saturday, May 25, 2024 - 10:59 AM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਨਵੀਂ ਦਿੱਲੀ ਸੰਸਦੀ ਖੇਤਰ 'ਚ ਆਪਣਾ ਵੋਟ ਪਾਈ। ਉਹ ਸਵੇਰੇ ਕਰੀਬ 9.30 ਵਜੇ ਨਿਰਮਾਣ ਭਵਨ ਦੇ ਵੋਟਿੰਗ ਕੇਂਦਰ 'ਤੇ ਪਹੁੰਚੇ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਨ੍ਹਾਂ ਦੇ ਪੁੱਤਰ ਰੇਹਾਨ ਰਾਜੀਵ ਵਾਡਰਾ ਅਤੇ ਬੇਟੀ ਮਿਰਾਇਆ ਵਾਡਰਾ ਨੇ ਵੀ ਵੋਟਿੰਗ ਕੀਤੀ।
ਇਸ ਵਾਰ ਨਵੀਂ ਦਿੱਲੀ ਸੰਸਦੀ ਖੇਤਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਹੈ, ਕਿਉਂਕਿ ਇੱਥੇ ਕਾਂਗਰਸ ਦੀ ਸਹਿਯੋਗੀ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ ਚੋਣ ਲੜ ਰਹੇ ਹਨ। 'ਇੰਡੀਆ' ਗਠਜੋੜ ਦੇ ਅਧੀਨ ਆਮ ਆਦਮੀ ਪਾਰਟੀ ਦਿੱਲੀ ਦੀਆਂ ਚਾਰ ਅਤੇ ਕਾਂਗਰਸ ਤਿੰਨ ਸੀਟਾਂ 'ਤੇ ਚੋਣ ਲੜ ਰਹੀ ਹੈ। ਨਵੀਂ ਦਿੱਲੀ ਸੰਸਦੀ ਖੇਤਰ 'ਚ ਸੋਮਨਾਥ ਭਾਰਤੀ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬਾਂਸੁਰੀ ਸਵਰਾਜ ਨਾਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8