ਕਾਲਾ ਸੰਘਿਆਂ 'ਚ ਨਵੇਂ 45 ਵੋਟਰਾਂ ਵੱਲੋਂ ਪਹਿਲੀ ਵਾਰ ਪਾਈ ਗਈ ਵੋਟ, ਸਾਂਭੀ ਨਹੀਂ ਜਾ ਰਹੀ ਸੀ ਖ਼ੁਸ਼ੀ
Sunday, Jun 02, 2024 - 06:42 PM (IST)
ਕਾਲਾ ਸੰਘਿਆਂ (ਨਿੱਝਰ)-ਲੋਕ ਸਭਾ ਹਲਕਾ ਜਲੰਧਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ ਵਿਖੇ ਸਰਕਾਰੀ ਹਾਈ ਸਕੂਲ ਦੇ ਵਿਚ ਪੈਂਦੇ ਦੋ ਪੋਲਿੰਗ ਬੂਥਾਂ 215 ਅਤੇ 216 ਵਿਚ ਬੀਤੇ ਦਿਨ ਲੋਕ ਸਭਾ ਲਈ ਪਈਆਂ ਵੋਟਾਂ ਦੌਰਾਨ ਕਰੀਬ 1386 ਵੋਟਰਾਂ ਵਿਚੋਂ 804 ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ, ਜਿਸ ਵਿਚ ਬੂਥ ਨੰਬਰ 215 ਵਿਚ 30 ਅਤੇ ਬੂਥ ਨੰਬਰ 216 ਵਿਚ 15 ਦੇ ਕਰੀਬ 18 ਸਾਲ ਤੋਂ ਉੱਪਰ ਦੇ ਨਵੇਂ ਯੂਥ ਵੋਟਰਾਂ ਵੱਲੋਂ ‘ਚੋਣਾਂ ਦਾ ਪਰਵ , ਦੇਸ਼ ਦਾ ਗਰਵ’ਮੁਹਿੰਮ ਤਹਿਤ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਕੇ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੱਤਾ ਗਿਆ, ਜਿਨਾਂ ਦੇ ਚਿਹਰਿਆਂ ਉੱਤੇ ਅਜੀਬ ਕਿਸਮ ਦੀ ਖੁਸ਼ੀ ਪਾਈ ਜਾ ਰਹੀ ਸੀ।
ਇਹ ਵੀ ਪੜ੍ਹੋ- ਘਰ ਵਾਪਸ ਜਾ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ ਨੇ ਵਿਛਾ ਦਿੱਤੇ ਸੱਥਰ, ਮਾਂ ਦੀ ਹੋਈ ਦਰਦਨਾਕ ਮੌਤ
ਇਸ ਦੌਰਾਨ ਪਰਜਾਈਡਿੰਗ ਅਫ਼ਸਰ ਨਿਤੇਸ਼ਵਰ ਸਿੰਘ, ਏ. ਪੀ. ਆਰ. ਓ. ਪਵਨ ਕੁਮਾਰ ਬੀ. ਐੱਲ. ਓ. ਮਾਸਟਰ ਅਮਰਜੀਤ ਭੂਪਾਲ ਅਤੇ ਮਾਸਟਰ ਚਰਨਜੀਤ ਭੁਪਾਲ ਵੱਲੋਂ ਇਨ੍ਹਾਂ ਨਵੇਂ ਵੋਟਰਾਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਉਤੇ 10 ਦੇ ਕਰੀਬ ਨੌਜਵਾਨ ਵਲੰਟੀਅਰਾਂ ਵੱਲੋਂ ਚੋਣ ਪ੍ਰਬੰਧਾਂ ਦੇ ਵਿਚ ਵਡਮੁੱਲਾ ਯੋਗਦਾਨ ਪਾਇਆ ਗਿਆ, ਜਿਸ ਨੂੰ ਸਟਾਫ਼ ਵੱਲੋਂ ਖੂਬ ਸੁਰਾਹਿਆ ਗਿਆ। ਇੰਨ੍ਹਾਂ ਵਲੰਟੀਅਰ ਵੱਲੋਂ ਚਾਹ-ਪਾਣੀ, ਠੰਡੇ ਪਾਣੀ ਦੀ ਛਬੀਲ, ਲੰਗਰ ਵਰਤਾਉਣ ਦੇ ਨਾਲ-ਨਾਲ ਅਪਾਹਜ ਅਤੇ ਬਜ਼ੁਰਗਾਂ ਵੋਟਰਾਂ ਨੂੰ ਵੀਲਚੇਅਰ ਦੀ ਸਹੂਲਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਮੌਕੇ ’ਤੇ ਆਸ਼ਾ ਵਰਕਰ ਅਨੀਤਾ ਰਾਣੀ ਅਤੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਵੀ ਬਾਖੂਬੀ ਸਹਿਯੋਗ ਕੀਤਾ ਗਿਆ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।