ਪਾਕਿ ਦਾ ਨਕਲੀ PM ਅਣਜਾਣ, ਮਹਿੰਗਾਈ ਨਾਲ ਕਿਵੇਂ ਜੂਝ ਰਹੇ ਨੇ ਲੋਕ: ਮਰੀਅਮ ਨਵਾਜ਼
Friday, Nov 06, 2020 - 07:03 PM (IST)
ਨੈਸ਼ਨਲ ਡੈਸਕ— ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ 'ਤੇ ਨਿਸ਼ਾਨਾ ਸਾਧਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨਕਲੀ ਪੀ. ਐੱਮ. ਨੂੰ ਨਹੀਂ ਪਤਾ ਕਿ ਕਿਵੇਂ ਲੋਕ ਮਹਿੰਗਾਈ ਕਾਰਨ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੌਜੂਦਾ ਸਰਕਾਰ ਨੂੰ ਨਿਕੰਮੀ ਸਰਕਾਰ ਕਿਹਾ। ਪਾਰਟੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੇ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਜਦੋਂ ਜਨਰਲ ਮੁਸ਼ਰਫ ਸੱਤਾ 'ਚ ਸਨ ਤਾਂ ਉਦੋਂ ਪੀ. ਐੱਲ. ਐੱਮ-ਐੱਨ. 'ਤੇ ਇਸ ਤਰ੍ਹਾਂ ਦੇ ਅੱਤਿਆਚਾਰ ਨਹੀਂ ਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਇਸ ਸਰਕਾਰ ਨੂੰ ਸਰਕਾਰ ਦਾ ਦਰਜਾ ਨਹੀਂ ਦਿੰਦੀ ਹੈ। ਇਹ ਸਰਕਾਰ, ਸਰਕਾਰ ਕਹਿਲਾਉਣ ਦੇ ਲਾਇਕ ਨਹੀਂ ਹੈ। ਮਰੀਅਮ ਨੇ ਅੱਗੇ ਕਿਹਾ ਕਿ ਸਰਕਾਰ ਨਾ ਤਾਂ ਆਪਣੀ ਮੂਲ ਭਾਵਨਾ 'ਚ ਸੰਵਿਧਾਨਕ ਹੈ ਅਤੇ ਨਾ ਹੀ ਇਸ ਦਾ ਕੋਈ ਕਾਨੂੰਨੀ ਆਧਾਰ ਹੈ।
ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਸੱਤਾ ਤੋਂ ਬਾਹਰ ਹੋ ਜਾਵੇਗੀ ਇਮਰਾਨ ਖ਼ਾਨ ਦੀ ਸਰਕਾਰ
ਇਸ ਤੋਂ ਪਹਿਲਾਂ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ 'ਚੋਂ ਬਾਹਰ ਹੋ ਜਾਵੇਗੀ। ਪੀ. ਐੱਮ. ਐੱਲ- ਐੱਨ. ਦੀ ਉੱਪ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਇਮਰਾਨ ਖ਼ਾਨ ਦੀ ਸਰਕਾਰ ਨੂੰ ਸੱਤਾ 'ਚੋਂ ਬੇਦਖ਼ਲ ਕਰਨ ਲਈ ਕਿਸੇ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਆਪਣੇ ਘਰ ਨੂੰ ਵਾਪਸ ਜਾਵੇਗੀ। ਉਨ੍ਹਾਂ ਖ਼ਾਨ ਨੂੰ ਇਕ ਬੇਪਰਵਾਹ ਸ਼ਖ਼ਸ ਦੱਸਦੇ ਹੋਏ ਕਿਹਾ ਕਿ ਉਹ ਅਜਿਹੇ ਇਨਸਾਨ ਹਨ, ਜਿਸ ਨੂੰ ਆਮ ਜਨਤਾ ਦੀ ਪ੍ਰਵਾਹ ਨਹੀਂ ਹੈ। ਉਸ ਨੂੰ ਸਿਰਫ ਖ਼ੁਦ ਦੀ ਚਿੰਤਾ ਹੈ।
ਉਹ ਵਿਅਕਤੀ ਜੋ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ ਅਤੇ ਜੋ ਕਦੇ ਵੀ ਆਮ ਜਨਤਾ ਦੇ ਨਾਲ ਕਿਸੇ ਤਰ੍ਹਾਂ ਦਾ ਜੁੜਾਵ ਨਹੀਂ ਮਹਿਸੂਸ ਕਰਦਾ। ਉਨ੍ਹਾਂ ਸ਼ਾਹਬਾਜ਼ ਸ਼ਰੀਫ਼ ਨੂੰ ਆਪਣੇ ਪਿਤਾ ਦੇ ਬਰਾਬਰ ਮੰਨਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵੱਖ ਨਹੀਂ ਵੇਖਦੀ ਅਤੇ ਪੀ. ਐੱਮ. ਐੱਲ-ਐੱਨ. ਦੇ ਅੰਦਰ ਕੋਈ ਦਰਾਰ ਨਹੀਂ ਹੈ, ਪੂਰੀ ਪਾਰਟੀ ਨਵਾਜ਼ ਸ਼ਰੀਫ਼ ਦੇ ਪਿੱਛੇ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ