ਪਾਕਿਸਤਾਨ ਨੇ ਜੰਮੂ-ਕਸ਼ਮੀਰ ''ਚ ਪੁੰਛ ''ਚ ਸਰਹੱਦੀ ਇਲਾਕਿਆਂ ''ਤੇ ਕੀਤੀ ਗੋਲੀਬਾਰੀ

09/11/2020 12:26:09 PM

ਜੰਮੂ- ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਸਰਹੱਦੀ ਇਲਾਕਿਆਂ 'ਤੇ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਪਾਕਿਸਤਾਨੀ ਫੋਰਸਾਂ ਨੇ ਕੰਟਰੋਲ ਰੇਖਾ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਕ ਰੱਖਿਆ ਬੁਲਾਰੇ ਨੇ ਕਿਹਾ,''ਪਾਕਿਸਤਾਨ ਨੇ ਸਵੇਰੇ ਕਰੀਬ 8.30 ਵਜੇ ਪੁੰਛ ਜ਼ਿਲ੍ਹੇ ਦੇ ਮਨਕੋਟ 'ਚ ਕੰਟਰੋਲ ਰੇਖਾ ਕੋਲ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ਼ ਕੇ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ।''

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨੀ ਫੋਰਸਾਂ ਨੇ ਵੀਰਵਾਰ ਨੂੰ ਕੰਟਰੋਲ ਰੇਖਾ ਕੋਲ ਗੋਲੀਬਾਰੀ ਕੀਤੀ ਸੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ ਸਨ। ਉਨ੍ਹਾਂ ਨੇ ਪੁੰਛ 'ਚ ਕੰਟਰੋਲ ਰੇਖਾ ਕੋਲ ਮਾਲਟੀ ਅਤੇ ਦੇਗਵਾਰ ਸੈਕਟਰਾਂ 'ਚ ਕੰਟਰੋਲ ਰੇਖਾ ਕੋਲ ਬੁੱਧਵਾਰ ਨੂੰ ਵੀ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ, ਰਾਜੌਰੀ ਦੇ ਕੇਰੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜ ਨੇ 2 ਸਤੰਬਰ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਸੀ, ਜਿਸ 'ਚ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਸ਼ਹੀਦ ਹੋ ਗਿਆ ਸੀ।


DIsha

Content Editor

Related News