ਪੁੰਛ 'ਚ ਏਅਰਫੋਰਸ ਦੇ ਕਾਫ਼ਿਲੇ 'ਤੇ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ ਤੇ 4 ਜ਼ਖ਼ਮੀ

05/04/2024 11:22:27 PM

ਪੁੰਛ- ਜੰਮੂ-ਕਸ਼ਮੀਰ ਦੇ ਪੁੰਛ 'ਚ ਏਅਰਫੋਰਸ ਦੇ ਵਾਹਨਾਂ ਦੇ ਕਾਫ਼ਿਲੇ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ 'ਚ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਦਕਿ ਚਾਰ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਭਾਰਤੀ ਹਫਾਈ ਫੌਜ ਦੇ ਕਾਫ਼ਿਲੇ 'ਤੇ ਗੋਲੀਬਾਰੀ ਕੀਤੀ ਗਈ। ਇਹ ਹਮਲਾ ਸੁਰਨਕੋਟ ਦੇ ਸਨਾਈ ਪਿੰਡ 'ਚ ਹੋਇਆ ਹੈ। ਭਾਰਤੀ ਫੌਜ ਅਤੇ ਪੁਲਸ ਦੀਆਂ ਵਾਧੂ ਟੁੱਕੜੀਆਂ ਇਲਾਕੇ 'ਚ ਭੇਜੀਆਂ ਗਈਆਂ ਹਨ। 

PunjabKesari

An Indian Air Force vehicle convoy was attacked by terrorists in the Poonch district of J&K. The local Rashtriya Rifles unit has started cordon and search operations in the area. The vehicles have been secured inside the air base in the General area near Shahsitar. Military… pic.twitter.com/y5uMnAUBfw

— ANI (@ANI) May 4, 2024

ਦੱਸ ਦੇਈਏ ਕਿ ਰਾਸ਼ਟਰੀ ਰਾਈਫਲਸ ਯੂਨਿਟ ਦੀ ਸਥਾਨਕ ਇਕਾਈ ਨੇ ਇਲਾਕੇ 'ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਏਅਰਫੋਰਸ ਦੇ ਵਾਹਨਾਂ ਨੂੰ ਸ਼ਾਹਸਿਤਾਰ ਦੇ ਨੇੜੇ ਦੇ ਏਅਰਬੇਸ ਦੇ ਅੰਦਰ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ। 

PunjabKesari

ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ। ਹਵਾਈ ਫੌਜ ਦੇ ਵਾਹਨਾਂ ਦੇ ਕਾਫ਼ਿਲੇ 'ਤੇ ਹੋਏ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ 'ਚ ਹਵਾਈ ਫੌਜ ਦੀ ਗੱਡੀ 'ਤੇ ਗੋਲੀਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ।


Rakesh

Content Editor

Related News