ਭਾਰਤ ਨੇ ਰੋਕੀ ਵੈਕਸੀਨ! 2031 ਤੱਕ Pak ਸਿਰ ਪੈ ਸਕਦੈ 1.2 ਬਿਲੀਅਨ ਡਾਲਰ ਦਾ ਸਾਲਾਨਾ ਬਿੱਲ

Monday, Feb 09, 2026 - 05:44 PM (IST)

ਭਾਰਤ ਨੇ ਰੋਕੀ ਵੈਕਸੀਨ! 2031 ਤੱਕ Pak ਸਿਰ ਪੈ ਸਕਦੈ 1.2 ਬਿਲੀਅਨ ਡਾਲਰ ਦਾ ਸਾਲਾਨਾ ਬਿੱਲ

ਨਵੀਂ ਦਿੱਲੀ/ਇਸਲਾਮਾਬਾਦ (ਬਿਊਰੋ): ਭਾਰਤ ਤੋਂ ਕਿਫਾਇਤੀ ਦਵਾਈਆਂ ਅਤੇ ਖ਼ਾਸ ਕਰਕੇ ਵੈਕਸੀਨ (ਟੀਕਿਆਂ) ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪਾਕਿਸਤਾਨ 'ਤੇ ਭਾਰੀ ਆਰਥਿਕ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਭਾਰਤ ਵੱਲੋਂ ਸਪਲਾਈ ਰੋਕੇ ਜਾਣ ਕਾਰਨ ਪਾਕਿਸਤਾਨ ਨੂੰ 2031 ਤੱਕ ਸਾਲਾਨਾ 1.2 ਬਿਲੀਅਨ ਡਾਲਰ ਦਾ ਵੈਕਸੀਨ ਦਰਾਮਦ ਬਿੱਲ ਚੁਕਾਉਣਾ ਪੈ ਸਕਦਾ ਹੈ।

'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਵਿਗੜੇ ਹਾਲਾਤ
ਭਾਰਤ ਨੇ 7 ਮਈ, 2025 ਨੂੰ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ ਸੀ, ਜਿਸ ਤਹਿਤ ਪਹਿਲਗਾਮ ਹਮਲੇ (ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ) ਦੇ ਜਵਾਬ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਫੌਜੀ ਕਾਰਵਾਈ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕੀਤੀ ਜਾਣ ਵਾਲੀ ਵੈਕਸੀਨ ਦੀ ਸਪਲਾਈ ਰੋਕ ਦਿੱਤੀ ਸੀ, ਜਿਸ ਨੇ ਇਸਲਾਮਾਬਾਦ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਸਿਹਤ ਮੰਤਰੀ ਨੇ ਪ੍ਰਗਟਾਈ ਚਿੰਤਾ
ਪਾਕਿਸਤਾਨ ਦੇ ਸਿਹਤ ਮੰਤਰੀ ਮੁਸਤਫਾ ਕਮਾਲ ਨੇ ਕਿਹਾ ਕਿ ਭਾਰਤੀ ਵੈਕਸੀਨ ਦੀ ਸਪਲਾਈ ਰੁਕਣ ਨਾਲ ਦੇਸ਼ ਦੀ ਆਰਥਿਕਤਾ ਨੂੰ ਪਹਿਲਾਂ ਹੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਥਿਤੀ ਉਦੋਂ ਹੋਰ ਵੀ ਗੰਭੀਰ ਹੋ ਸਕਦੀ ਹੈ ਜਦੋਂ 2031 ਤੱਕ ਵੈਕਸੀਨ ਖਰੀਦ ਲਈ ਮਿਲ ਰਹੀ ਅੰਤਰਰਾਸ਼ਟਰੀ ਸਹਾਇਤਾ ਖਤਮ ਹੋ ਜਾਵੇਗੀ। ਵਰਤਮਾਨ 'ਚ ਪਾਕਿਸਤਾਨ ਆਪਣੀ ਵੈਕਸੀਨ ਦੀ ਲਾਗਤ ਦਾ 51 ਫੀਸਦੀ ਹਿੱਸਾ ਖੁਦ ਚੁੱਕਦਾ ਹੈ, ਜਦਕਿ ਬਾਕੀ ਖਰਚਾ 'GAVI' ਵਰਗੀਆਂ ਸੰਸਥਾਵਾਂ ਦੁਆਰਾ ਚੁੱਕਿਆ ਜਾਂਦਾ ਹੈ।

ਘਰੇਲੂ ਉਤਪਾਦਨ 'ਜ਼ੀਰੋ', ਮੰਗ ਅਸਮਾਨੀ
ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਵੈਕਸੀਨ ਦਾ ਘਰੇਲੂ ਉਤਪਾਦਨ ਬਿਲਕੁਲ ਜ਼ੀਰੋ ਹੈ। ਦੇਸ਼ ਵਿੱਚ ਹਰ ਸਾਲ ਲਗਭਗ 62 ਲੱਖ (6.2 million) ਬੱਚਿਆਂ ਦੇ ਜਨਮ ਕਾਰਨ ਟੀਕਿਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪਾਕਿਸਤਾਨ ਵਰਤਮਾਨ ਵਿੱਚ ਸਾਲਾਨਾ ਲਗਭਗ 400 ਮਿਲੀਅਨ ਡਾਲਰ ਦੀ ਵੈਕਸੀਨ ਦਰਾਮਦ ਕਰਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰ ਨੇ ਦਾਨੀਆਂ ਦੀ ਮਦਦ ਖਤਮ ਹੋਣ ਦਾ ਇੰਤਜ਼ਾਰ ਕਰਨ ਦੀ ਬਜਾਏ ਦੇਸ਼ ਦੇ ਅੰਦਰ ਹੀ ਵੈਕਸੀਨ ਤਿਆਰ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News