ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬਸੰਤ ਉਤਸਵ ਲਈ 2 ਦਿਨਾਂ ਦੀ ਜਨਤਕ ਛੁੱਟੀ ਦਾ ਕੀਤਾ ਐਲਾਨ
Thursday, Feb 05, 2026 - 10:38 AM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਦੋ ਦਹਾਕਿਆਂ ਬਾਅਦ ਮਨਾਏ ਜਾ ਰਹੇ ਬਸੰਤ ਉਤਸਵ ਦੇ ਮੌਕੇ 'ਤੇ 6 ਅਤੇ 7 ਫਰਵਰੀ ਨੂੰ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਹੈ। ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ।
ਇਹ ਵੀ ਪੜ੍ਹੋ : FEMA ਉਲੰਘਣਾ: ਹਵਾਲਾ ਰਾਹੀਂ ਦੁਬਈ 'ਚ ਜਾਇਦਾਦ ਖ਼ਰੀਦਣ ਵਾਲਿਆਂ ਵਿਰੁੱਧ ED ਨੇ ਕੀਤੀ ਵੱਡੀ ਕਾਰਵਾਈ
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, "ਪੰਜਾਬ 5 ਫਰਵਰੀ ਨੂੰ ਕਸ਼ਮੀਰ ਦਿਵਸ, 6 ਫਰਵਰੀ ਨੂੰ ਸੂਬਾਈ ਬਸੰਤ ਛੁੱਟੀ ਅਤੇ ਉਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਲੰਬੀ ਛੁੱਟੀ ਦਾ ਆਨੰਦ ਮਾਣੇਗਾ। ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਸਮੇਂ ਦੀ ਵਰਤੋਂ ਆਰਾਮ ਕਰਨ, ਤਰੋਤਾਜ਼ਾ ਹੋਣ ਅਤੇ ਛੁੱਟੀਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਰਨਗੇ।"
