'ਇੱਜ਼ਤ ਦਾਅ 'ਤੇ ਲਾ ਕੇ ਮੰਗਦਾਂ ਕਰਜ਼ਾ, ਝੁਕ ਜਾਂਦੈ ਸਿਰ..!' ਪਾਕਿ PM ਨੇ ਭਾਵੁਕ ਹੁੰਦਿਆਂ ਦੱਸਿਆ ਆਪਣਾ 'ਦਰਦ'
Saturday, Jan 31, 2026 - 01:17 PM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੀ ਡਾਵਾਂਡੋਲ ਆਰਥਿਕ ਹਾਲਤ ਅਤੇ ਵਿਦੇਸ਼ੀ ਕਰਜ਼ਿਆਂ 'ਤੇ ਨਿਰਭਰਤਾ ਨੂੰ ਲੈ ਕੇ ਇਕ ਬੇਹੱਦ ਭਾਵੁਕ ਅਤੇ ਵੱਡਾ ਬਿਆਨ ਦਿੱਤਾ ਹੈ। ਸ਼ਰੀਫ ਨੇ ਮੰਨਿਆ ਕਿ ਵਿਦੇਸ਼ੀ ਕਰਜ਼ੇ ਲੈਣ ਦੀ ਮਜ਼ਬੂਰੀ ਕਾਰਨ ਪਾਕਿਸਤਾਨ ਨੂੰ ਨਾ ਸਿਰਫ਼ ਆਪਣਾ ਸਿਰ ਝੁਕਾਉਣਾ ਪਿਆ ਹੈ, ਸਗੋਂ ਸਵੈ-ਮਾਣ (self-respect) ਦੀ ਕੀਮਤ 'ਤੇ ਕਈ ਸਮਝੌਤੇ ਵੀ ਕਰਨੇ ਪਏ ਹਨ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਹੁਣ ਇਸ ਯੂਰਪੀ ਦੇਸ਼ ਨੇ ਅਪਣਾਇਆ Deport Plan ! ਧੜਾਧੜ ਕੱਢੇ ਜਾਣਗੇ 'ਲੋਕ'
"ਦੋਸਤਾਂ ਅੱਗੇ ਹੱਥ ਅੱਡਣੇ ਬੇਹੱਦ ਦੁਖਦਾਈ"
ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਕਾਰੋਬਾਰੀਆਂ ਅਤੇ ਨਿਰਯਾਤਕਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ, "ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਅਸੀਂ ਦੋਸਤਾਨਾ ਦੇਸ਼ਾਂ ਤੋਂ ਕਰਜ਼ੇ ਦੀ ਮੰਗ ਕਿਸ ਤਰ੍ਹਾਂ ਕੀਤੀ? ਹਾਲਾਂਕਿ ਦੋਸਤਾਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ, ਪਰ ਜਿਹੜਾ ਕਰਜ਼ਾ ਲੈਣ ਜਾਂਦਾ ਹੈ, ਉਸ ਦਾ ਸਿਰ ਹਮੇਸ਼ਾ ਝੁਕਿਆ ਰਹਿੰਦਾ ਹੈ।"
ਇਹ ਵੀ ਪੜ੍ਹੋ: ਵਿਆਹ ਕਰਵਾਓ ਤੇ ਲੱਖਾਂ ਦਾ ਇਨਾਮ ਪਾਓ ! ਇਸ ਕੰਪਨੀ ਦੇ ਕਰਮਚਾਰੀਆਂ ਦੀਆਂ ਹੋ ਗਈਆਂ ਪੌਂ-ਬਾਰਾਂ
ਗ਼ੈਰਤ ਦੀ ਕੀਮਤ 'ਤੇ ਹੁੰਦਾ ਹੈ ਸਮਝੌਤਾ
ਪ੍ਰਧਾਨ ਮੰਤਰੀ ਨੇ ਬੇਹੱਦ ਬੇਬਾਕੀ ਨਾਲ ਕਿਹਾ ਕਿ ਜਦੋਂ ਤੁਸੀਂ ਕਰਜ਼ਾ ਮੰਗਦੇ ਹੋ, ਤਾਂ ਤੁਹਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਉਨ੍ਹਾਂ ਕਿਹਾ, ਕਈ ਵਾਰ ਅਜਿਹੀਆਂ 'ਨਾਜਾਇਜ਼ ਮੰਗਾਂ' ਵੀ ਮੰਨਣੀਆਂ ਪੈਂਦੀਆਂ ਹਨ, ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ। ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮੈਨੇਜ ਕਰਨ ਲਈ ਚੀਨ, ਸਾਊਦੀ ਅਰਬ, ਯੂ.ਏ.ਈ. ਅਤੇ ਕਤਰ ਵਰਗੇ ਦੇਸ਼ਾਂ ਤੋਂ ਲਗਾਤਾਰ ਮਦਦ ਅਤੇ ਅਰਬਾਂ ਡਾਲਰਾਂ ਦੇ ਕਰਜ਼ੇ ਲੈ ਰਿਹਾ ਹੈ।
ਦਿਵਾਲੀਆ ਹੋਣ ਦਾ ਡਰ ਅਤੇ IMF ਦੀ ਭੂਮਿਕਾ
ਸ਼ਰੀਫ਼ ਨੇ ਸਾਲ 2023 ਦੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਪਾਕਿਸਤਾਨ ਦੀਵਾਲੀਆ ਹੋਣ ਦੇ ਬਿਲਕੁਲ ਕਰੀਬ ਸੀ। ਉਨ੍ਹਾਂ ਦੱਸਿਆ ਕਿ ਪੈਰਿਸ ਵਿੱਚ IMF ਦੇ ਮੈਨੇਜਿੰਗ ਡਾਇਰੈਕਟਰ ਨਾਲ ਮੁਲਾਕਾਤ ਤੋਂ ਬਾਅਦ ਹੀ ਦੇਸ਼ ਦੀ ਆਰਥਿਕਤਾ ਨੂੰ ਥੋੜ੍ਹਾ ਸਹਾਰਾ ਮਿਲਿਆ। ਉਨ੍ਹਾਂ ਇਸ ਮਾਮਲੇ ਵਿੱਚ ਫੀਲਡ ਮਾਰਸ਼ਲ ਆਸਿਮ ਮੁਨੀਰ (ਆਰਮੀ ਚੀਫ਼) ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਨੇ ਅਰਬਾਂ ਡਾਲਰਾਂ ਦੇ ਕਰਜ਼ੇ ਲਈ ਕਈ ਦੇਸ਼ਾਂ ਦੇ ਦੌਰੇ ਕੀਤੇ।
ਇਹ ਵੀ ਪੜ੍ਹੋ: ਵਿਦੇਸ਼ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦਾ ਬਦਲਿਆ ਰੁਝਾਨ: US ਨੂੰ ਛੱਡ ਇਹ ਦੇਸ਼ ਬਣੇ Favorite
ਕਾਰੋਬਾਰੀਆਂ ਲਈ ਰਾਹਤ ਦੇ ਐਲਾਨ
ਦੇਸ਼ ਦੇ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸ਼ਰੀਫ਼ ਨੇ ਬਿਜਲੀ ਦਰਾਂ ਵਿੱਚ 4.04 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਐਕਸਪੋਰਟ ਰਿਫਾਈਨੈਂਸ ਸਕੀਮ ਦੀ ਦਰ ਨੂੰ ਵੀ 7.5 ਫੀਸਦੀ ਤੋਂ ਘਟਾ ਕੇ 4.5 ਫੀਸਦੀ ਕਰ ਦਿੱਤਾ ਗਿਆ ਹੈ ਤਾਂ ਜੋ ਪਾਕਿਸਤਾਨੀ ਬਰਾਮਦਾਂ (Exports) ਨੂੰ ਹੁਲਾਰਾ ਮਿਲ ਸਕੇ।
ਇਹ ਵੀ ਪੜ੍ਹੋ: ਮੰਤਰੀ ਦੀ ਪਤਨੀ ਬਹੁਤ ਸੋਹਣੀ ਹੈ, ਇਸ ਲਈ ਦਿੱਤਾ ਵੱਡਾ ਅਹੁਦਾ : ਟਰੰਪ ਦੇ ਬਿਆਨ ਨੇ ਮਚਾਇਆ ਹੜਕੰਪ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
