ਪਾਕਿ ਦੇ ਚੋਟੀ ਦੇ ਮੌਲਵੀ ਨੇ ਨਾਬਾਲਗਾਂ ਦੇ ਵਿਆਹਾਂ ’ਤੇ ਰੋਕ ਵਾਲੇ ਬਿੱਲ ਦਾ ਖੁੱਲ੍ਹ ਕੇ ਵਿਰੋਧ ਕੀਤਾ

Thursday, Jan 29, 2026 - 12:41 PM (IST)

ਪਾਕਿ ਦੇ ਚੋਟੀ ਦੇ ਮੌਲਵੀ ਨੇ ਨਾਬਾਲਗਾਂ ਦੇ ਵਿਆਹਾਂ ’ਤੇ ਰੋਕ ਵਾਲੇ ਬਿੱਲ ਦਾ ਖੁੱਲ੍ਹ ਕੇ ਵਿਰੋਧ ਕੀਤਾ

ਗੁਰਦਾਸਪੁਰ, ਇਸਲਾਮਾਬਾਦ (ਵਿਨੋਦ)– ਪਾਕਿਸਤਾਨ ਦੇ ਚੋਟੀ ਦੇ ਮੌਲਵੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਉਹ ਬਾਲ ਵਿਆਹ ’ਤੇ ਬੈਨ ਦਾ ਵਿਰੋਧ ਵਿਖਾਉਣ ਲਈ 10, 12, 15 ਤੇ 16 ਸਾਲ ਦੇ ਨਾਬਾਲਗਾਂ ਦੇ ਵਿਆਹਾਂ ਵਿਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਕਾਮਯਾਬ ਬਣਾਉਣਗੇ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਰਹਿਮਾਨ ਨੇ ਦਾਅਵਾ ਕੀਤਾ ਕਿ ਉਹ ਵਿਰੋਧ ਦੇ ਰੂਪ ਵਿਚ ਕਾਨੂੰਨਾਂ ਦੀ ਖੁੱਲ੍ਹ ਕੇ ਉਲੰਘਣਾ ਕਰਨਗੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਸੂਬੇ ਦੇ ਅਧਿਕਾਰ ’ਤੇ ਸਵਾਲ ਉਠਾਉਣਗੇ।

ਉਨ੍ਹਾਂ ਹਾਲ ਹੀ ਵਿਚ ਪਾਸ ਕੀਤੇ ਗਏ ਅਤੇ ਪ੍ਰਸਤਾਵਤ ਪਰਿਵਾਰਕ ਕਾਨੂੰਨ ਸੁਧਾਰਾਂ, ਜਿਨ੍ਹਾਂ ਵਿਚ ਬਾਲ ਵਿਆਹ ਮਨਾਹੀ ਬਿੱਲ 2025 ਅਤੇ ਘਰੇਲੂ ਹਿੰਸਾ (ਰੋਕਥਾਮ ਤੇ ਸੁਰੱਖਿਆ) ਐਕਟ 2026 ਸ਼ਾਮਲ ਹਨ, ਨੂੰ ਖੁੱਲ੍ਹ ਕੇ ਚੁਣੌਤੀ ਦੇ ਕੇ ਇਕ ਨਵਾਂ ਸਿਆਸੀ ਤੇ ਸਮਾਜਿਕ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ’ਤੇ ਸਿਆਸੀ ਅਤੇ ਸਿਵਲ ਸਮਾਜ ਦੇ ਹਲਕਿਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੰਸਦ ਨੇ ਘਰੇਲੂ ਹਿੰਸਾ ਕਾਨੂੰਨ ਨੂੰ ਸੰਸਦ ਮੈਂਬਰ ਸ਼ਰਮੀਲਾ ਫਾਰੂਕੀ ਰਾਹੀਂ ਪੇਸ਼ ਕੀਤਾ ਅਤੇ ਵਿਰੋਧੀ ਧਿਰ ਦੇ ਬੈਂਚਾਂ ਦੇ ਸਖ਼ਤ ਵਿਰੋਧ ਵਿਚਾਲੇ ਇਸ ਨੂੰ ਪਾਸ ਕਰ ਦਿੱਤਾ ਗਿਆ।


author

cherry

Content Editor

Related News