ਇਸਲਾਮਾਬਾਦ ਧਮਾਕੇ ਦਾ ਖੁੱਲ੍ਹਿਆ ਰਾਜ਼! ਸਾਬਕਾ RAW ਏਜੰਟ ਦੇ ਵੀਡੀਓ ਨੇ ਹਿਲਾਇਆ ਪਾਕਿਸਤਾਨ
Saturday, Feb 07, 2026 - 01:57 PM (IST)
ਇੰਟਰਨੈਸ਼ਲ ਡੈਸਕ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਲ ਗਈ, ਜਦੋਂ ਜੁੰਮੇ ਦੀ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ (ਇਮਾਮਬਾੜਾ) ਵਿੱਚ ਭਿਆਨਕ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਦਰਦਨਾਕ ਹਮਲੇ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 170 ਤੋਂ ਵੱਧ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਮਲੇ ਨੂੰ ਪਾਕਿਸਤਾਨ ਵਿੱਚ ਪਿਛਲੇ ਕੁਝ ਸਾਲਾਂ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।
ਸਾਬਕਾ RAW ਏਜੰਟ ਦਾ ਵੱਡਾ ਦਾਅਵਾ
ਭਾਵੇਂ ਪਾਕਿਸਤਾਨ ਸਰਕਾਰ ਨੇ ਅਜੇ ਤੱਕ ਕਿਸੇ ਸੰਗਠਨ ਦਾ ਨਾਂ ਨਹੀਂ ਲਿਆ ਹੈ, ਪਰ ਭਾਰਤ ਦੇ ਸਾਬਕਾ RAW ਏਜੰਟ ਅਤੇ NSG ਕਮਾਂਡੋ ਲਕਸ਼ਮਣ ਉਰਫ਼ ਲੱਕੀ ਬਿਸ਼ਟ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਦੇ ਪਿੱਛੇ IS-K (ਇਸਲਾਮਿਕ ਸਟੇਟ-ਖੁਰਾਸਾਨ) ਦਾ ਹੱਥ ਹੈ। ਉਨ੍ਹਾਂ ਮੁਤਾਬਕ ਸ਼ੁਰੂਆਤੀ ਜਾਂਚ ਦੇ ਸੰਕੇਤ ਇਸੇ ਕੱਟੜਪੰਥੀ ਸੰਗਠਨ ਵੱਲ ਇਸ਼ਾਰਾ ਕਰ ਰਹੇ ਹਨ, ਜਿਸਦਾ ਮਕਸਦ ਪਾਕਿਸਤਾਨ ਵਿੱਚ ਅਸਥਿਰਤਾ ਫੈਲਾ ਕੇ ਆਪਣਾ ਸ਼ਾਸਨ ਸਥਾਪਤ ਕਰਨਾ ਹੈ।
6 फ़रवरी 2026 Islamabad में आत्मघाती हमला।
— Lucky Bisht (@iamluckybisht) February 7, 2026
अब तक पाकिस्तान सरकार ने किसी संगठन का नाम नहीं लिया, लेकिन ज़मीनी इनपुट साफ़ बता रहे हैं इसके पीछे IS-K है।
IS-K एक कट्टर धार्मिक आत्मघाती संगठन है, जिसका मकसद सियाबहुल इलाकों में डर फैलाकर पाकिस्तान में शरिया लागू करना और अपना ख़लीफ़ा… pic.twitter.com/furq46KU4k
ਪਾਕਿਸਤਾਨ ਨੇ ਭਾਰਤ 'ਤੇ ਮੜ੍ਹਿਆ ਦੋਸ਼, ਮਿਲਿਆ ਕਰਾਰਾ ਜਵਾਬ
ਹਮਲੇ ਦੇ ਤੁਰੰਤ ਬਾਅਦ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਭਾਰਤ ਅਤੇ ਅਫਗਾਨਿਸਤਾਨ 'ਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾ ਦਿੱਤੇ। ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਿਰਾਧਾਰ ਅਤੇ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ਸੁਰੱਖਿਆ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਦੂਜਿਆਂ 'ਤੇ ਦੋਸ਼ ਮੜ੍ਹ ਰਿਹਾ ਹੈ। ਦੂਜੇ ਪਾਸੇ, ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਵੀ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
