ਜਦੋਂ ਰਾਖੇ ਹੀ ਬਣ ਗਏ ਜਾਨ ਦੇ ਦੁਸ਼ਮਣ, ਪਾਕਿ ਫੌਜ ਨੇ ਯਾਤਰੀਆਂ ਨਾਲ ਭਰੀ ਟਰੇਨ ''ਤੇ ਕੀਤੀ ਫਾਇਰਿੰਗ, ਕਈਆਂ ਦੀ ਮੌਤ

Wednesday, Feb 04, 2026 - 10:10 AM (IST)

ਜਦੋਂ ਰਾਖੇ ਹੀ ਬਣ ਗਏ ਜਾਨ ਦੇ ਦੁਸ਼ਮਣ, ਪਾਕਿ ਫੌਜ ਨੇ ਯਾਤਰੀਆਂ ਨਾਲ ਭਰੀ ਟਰੇਨ ''ਤੇ ਕੀਤੀ ਫਾਇਰਿੰਗ, ਕਈਆਂ ਦੀ ਮੌਤ

ਗੁਰਦਾਸਪੁਰ/ਨੁਸ਼ਕੀ (ਵਿਨੋਦ)- ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਤੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਸੁਰੱਖਿਆ ਬਲਾਂ ਵੱਲੋਂ ਇਕ ਪੈਸੰਜਰ ਰੇਲਗੱਡੀ 'ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ ਘੱਟੋ-ਘੱਟ 10 ਨਾਗਰਿਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਹ ਘਟਨਾ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਵਿਚ ਕੈਡੇਟ ਕਾਲਜ ਦੇ ਨੇੜੇ ਵਾਪਰੀ।

ਇਹ ਵੀ ਪੜ੍ਹੋ: ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ ਮਾਂ ਤੇ ਭੈਣ-ਭਰਾ ਦੀ ਜਾਨ

ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਨਿਖੇਧੀ

ਮਨੁੱਖੀ ਅਧਿਕਾਰ ਸੰਗਠਨਾਂ ਅਤੇ 'ਬਲੋਚ ਵਾਇਸ ਫਾਰ ਜਸਟਿਸ' (BVJ) ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਨਾਗਰਿਕਾਂ 'ਤੇ ਅਜਿਹੇ ਹਮਲੇ ਗੈਰ-ਕਾਨੂੰਨੀ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹਨ। ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਗੱਡੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ, ਜਿਸ ਕਾਰਨ ਮੌਕੇ 'ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਫ਼ੌਜੀਆਂ ਨੇ ਕੀਤਾ ਰੇਪ, ਇਰਾਨ 'ਚ ਔਰਤਾਂ ਨਾਲ ਅਜਿਹੀ ਦਰਿੰਦਗੀ ਕਿ ਸੁਣ ਕੰਬ ਜਾਵੇ ਰੂਹ

ਸੂਬੇ 'ਚ ਦਹਿਸ਼ਤ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। 'ਹਿਊਮਨ ਰਾਈਟਸ ਕੌਂਸਲ ਆਫ ਬਲੋਚਿਸਤਾਨ' (HRCB) ਦੀ ਰਿਪੋਰਟ ਅਨੁਸਾਰ, ਬਲੋਚਿਸਤਾਨ ਵਿਚ ਫੌਜੀ ਆਪ੍ਰੇਸ਼ਨਾਂ ਦੌਰਾਨ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਲੋਚਿਸਤਾਨ ਵਿਚ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੋਈ ਹੈ, ਜਿੱਥੇ ਇਕ ਪਾਸੇ ਵੱਖਵਾਦੀ ਸੰਗਠਨ ਹਮਲੇ ਕਰ ਰਹੇ ਹਨ ਅਤੇ ਦੂਜੇ ਪਾਸੇ ਫੌਜੀ ਕਾਰਵਾਈ ਵਿਚ ਆਮ ਲੋਕ ਪਿਸ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕੀ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਖਿੱਚੀ ਤਿਆਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News