ਸੁਹਾਗਨਾਂ ਨੂੰ ਜਾਧਵ ਸਾਹਮਣੇ ਵਿਧਵਾ ਦੀ ਤਰ੍ਹਾਂ ਕੀਤਾ ਗਿਆ ਪੇਸ਼: ਸੁਸ਼ਮਾ

12/29/2017 8:07:35 AM

ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਅੱਜ ਪਾਕਿਸਤਾਨ ਜੇਲ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਕੋਰਟ 'ਚ ਜਾਧਵ ਦੀ ਫਾਂਸੀ ਟਾਲਣ 'ਚ ਕਾਮਯਾਬ ਰਹੇ। ਭਾਰਤ ਦੇ ਦਬਾਅ ਕਾਰਨ ਹੀ ਜਾਧਵ ਦਾ ਪਰਿਵਾਰ ਪਾਕਿਸਤਾਨ ਜਾ ਕੇ ਉਸਨੂੰ ਮਿਲ ਸਕਿਆ। ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੇਗੇਂਡਾ ਦੱਸਿਆ। ਇਨ੍ਹਾਂ ਹੀ ਨਹੀਂ ਪਾਕਿ ਅਧਿਕਾਰੀਆਂ ਨੇ ਮੀਡੀਆ ਨੂੰ ਜਾਧਵ ਦੀ ਮਾਂ ਅਤੇ ਪਤਨੀ ਦੇ ਕੋਲ ਜਾਣ ਦਾ ਮੌਕਾ ਵੀ ਦਿੱਤਾ।

PunjabKesari
ਪਾਕਿ ਮੀਡੀਆ ਨੇ ਜਾਧਵ ਦੀ ਪਤਨੀ ਅਤੇ ਮਾਂ ਨੂੰ ਅਪਸ਼ਬਦ ਕਹੇ ਅਤੇ ਤਾਅਨੇ ਵੀ ਮਾਰੇ। ਜਾਧਵ ਨੇ ਆਪਣੀ ਮਾਂ ਨੂੰ ਵਿਧਵਾ ਦੀ ਤਰ੍ਹਾਂ ਦੇਖ ਆਪਣੇ ਪਿਤਾ ਬਾਰੇ ਪੁੱਛਿਆ। ਪਾਕਿਸਤਾਨ ਨੇ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਏ ਅਤੇ ਕੁੜਤਾ ਸਲਵਾਰ ਪਾਉਣ ਲਈ ਦਿੱਤੀ। ਉਨ੍ਹਾਂ ਦੀ ਬਿੰਦੀ, ਚੂੜੀਆਂ ਇਥੋਂ ਤੱਕ ਕਿ ਜੁੱਤੀਆਂ ਤੱਕ ਉਤਰਵਾ ਲਈਆਂ। ਪਾਕਿਸਤਾਨ ਨੇ ਉਨ੍ਹਾਂ ਦੀਆਂ ਜੁੱਤੀਆਂ ਵਾਪਸ ਨਹੀਂ ਕੀਤੀਆਂ ਅਤੇ ਕਿਹਾ ਕਿ ਜੁੱਤੀਆਂ 'ਚ ਕੋਈ ਧਾਤੂ ਦੀ ਵਸਤੂ ਲੱਗੀ ਹੋਈ ਹੈ। ਕੀ ਪਾਕਿਸਤਾਨੀ ਅਧਿਕਾਰੀਆਂ ਨੂੰ ਏਅਰਪੋਰਟ 'ਤੇ ਉਹ ਵਸਤੂ ਨਜ਼ਰ ਨਹੀਂ ਆਈ? ਪਾਕਿਸਤਾਨ ਨੇ ਪੂਰੀ ਯੋਜਨਾ ਬਣਾਈ ਹੋਈ ਸੀ। ਜਾਧਵ ਵੀ ਦਬਾਅ 'ਚ ਹੀ ਬੋਲ ਰਿਹਾ ਸੀ ਅਤੇ ਤਨਾਅ 'ਚ ਲੱਗ ਰਿਹਾ ਸੀ।

PunjabKesari
ਪਾਕਿਸਤਾਨ ਨੇ ਦਿੱਤੀ ਸਫਾਈ
ਜਾਧਵ ਨੂੰ ਮਿਲਣ ਆਈ ਉਨ੍ਹਾਂ ਦੀ ਪਤਨੀ ਦੀਆਂ ਜੁੱਤੀਆਂ ਰੱਖੇ ਜਾਣ ਦੇ ਬਾਰੇ 'ਚ ਭਾਰਤ ਦੀ ਨਰਾਜ਼ਗੀ 'ਤੇ ਟਿੱਪਣੀ ਕਰਦੇ ਹੋਏ ਪਾਕਿਸਤਾਨ ਨੇ ਕਿਹਾ ਹੈ ਕਿ ਸੁਰੱਖਿਆ ਕਾਰਣਾਂ ਕਾਰਨ ਇਸ ਤਰ੍ਹਾਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ 'ਤੇ ਜਾਧਵ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ  ਮੁਹੰਮਦ ਫੈਜ਼ਲ ਨੇ ਭਾਰਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਹ ਬੇਬੁਨਿਆਦ ਬਿਆਨਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਮਾਮਲਾ ਜੇਕਰ ਗੰਭੀਰ ਸੀ ਤਾਂ ਜਾਧਵ ਦੇ ਪਰਿਵਾਰ ਜਾਂ ਭਾਰਤੀ ਹਾਈ ਕਮੀਸ਼ਨ ਨੂੰ ਮੀਡੀਆ ਦੇ ਸਾਹਮਣੇ ਇਹ ਮੁੱਦਾ ਚੁੱਕਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਪੱਸ਼ਟਤਾ ਅਤੇ ਪਾਰਦਰਸ਼ਤਾ ਭਾਰਤ ਦੇ ਦੋਸ਼ਾਂ ਨੂੰ ਝੂਠਾ ਸਾਬਤ ਕਰ ਰਹੀ ਹੈ। ਪਾਕਿਸਤਾਨ ਦੇ ਅਖ਼ਬਾਰ ਡਾਨ ਦੇ ਅਨੁਸਾਰ ਡਾ. ਫੈਜ਼ਲ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਗਿਆ ਕਿ ਜਾਧਵ ਦੀ ਪਤਨੀ ਦੀਆਂ ਜੁੱਤੀਆਂ 'ਚ ਕੁਝ ਸ਼ੱਕੀ ਧਾਤ ਸੀ ਜਿਸਦੀ ਜਾਂਚ ਚਲ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ ਜਾਧਵ ਦੀ ਮਾਂ ਅਤੇ ਪਤਨੀ ਨੇ ਸੋਮਵਾਰ ਨੂੰ ਉਸ ਨਾਲ ਪਾਕਿਸਤਾਨ 'ਚ ਮੁਲਾਕਾਤ ਕੀਤੀ ਸੀ। ਇਸ ਦੌਰਾਨ ਜਾਧਵ ਦੀ ਮਾਂ ਅਤੇ ਪਤਨੀ ਦੀਆਂ ਚੂੜੀਆਂ, ਬਿੰਦੀ, ਮੰਗਲਸੂਤਰ ਉਤਰਵਾ ਲਿਆ ਗਿਆ ਸੀ। ਇਥੋਂ ਤੱਕ ਕਿ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਵੀ ਉਤਰਵਾ ਕੇ ਵਾਪਸ ਨਹੀਂ ਕੀਤੀਆਂ ਗਈਆਂ। ਭਾਰਤ 'ਚ ਪਾਕਿਸਤਾਨ ਦੇ ਇਸ ਵਿਵਹਾਰ ਦੀ ਬਹੁਤ ਹੀ ਨਿੰਦਾ ਹੋ ਰਹੀ ਹੈ।


Related News