CISF ਜਵਾਨ ਦੀ ਵੀਡੀਓ ਆਈ ਸਾਹਮਣੇ, ਦੱਸਿਆ ਕਿਉਂ ਮਾਰਿਆ ਕੰਗਨਾ ਨੂੰ ਥੱਪੜ

06/06/2024 8:36:17 PM

ਨਵੀਂ ਦਿੱਲੀ- ਚੰਡੀਗੜ੍ਹ ਏਅਰਪੋਰਟ 'ਤੇ ਭਾਜਪਾ ਸਾਂਸਦ ਅਤੇ ਅਭਿਨੇਤਰੀ ਕੰਗਨਾ ਰਣੌਤ ਨਾਲ ਬਦਸਲੂਕੀ ਦੇ ਮਾਮਲੇ 'ਚ ਨਵੇਂ ਫੈਕਟਸ ਸਾਹਮਣੇ ਆ ਰਹੇ ਹਨ। ਹੁਣ ਥੱਪੜ ਮਾਰਨ ਵਾਲੀ ਮੁਲਜ਼ਮ ਸੀ.ਆਈ.ਐੱਸ.ਐੱਫ. ਦੀ ਜਵਾਨ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸੀ.ਆਈ.ਐੱਫ.ਐੱਸ. ਦੀ ਮਹਿਲਾ ਕਰਮਚਾਰੀ ਜੋ ਆਖ਼ ਰਹੀ ਹੈ, ਉਸ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਕੰਗਨਾ ਰਣੌਤ ਦੇ ਪੁਰਾਣੇ ਬਿਆਨ ਤੋਂ ਬੇਹੱਦ ਨਾਖੁਸ਼ ਸੀ। 

ਜੋ ਵੀਡੀਓ ਸਾਹਮਣੇ ਆਈ ਹੈ, ਉਸ ਵਿਚ ਸੀ.ਆਈ.ਐੱਸ.ਐੱਫ. ਦੀ ਇਹ ਜਵਾਨ ਕਹਿੰਦੀ ਦਿਸ ਰਹੀ ਹੈ ਕਿ 'ਇਸ ਨੇ ਬੋਲਿਆ ਸੀ, ਕਿਸਾਨ ਅੰਦੋਲਨ 'ਚ 100-100 ਰੁਪਏ 'ਚ ਔਰਤਾਂ ਬੈਠਦੀਆਂ ਸਨ। ਉਥੇ ਮੇਰੀ ਮਾਂ ਵੀ ਸੀ।' 

ਜ਼ਿਕਰਯੋਗ ਹੈ ਕਿ ਵੀਰਵਾਰ ਯਾਨੀ ਅੱਜ ਦੁਪਹਿਰ 3.30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ 'ਤੇ ਪੁਜੀ ਸੀ ਤਾਂ ਸਕਿਓਰਿਟੀ ਚੈੱਕ ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ.ਆਈ.ਐੱਸ.ਐਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ.ਆਈ.ਐੱਸ.ਐਫ. ਦੇ ਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਚੰਡੀਗੜ੍ਹ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ. ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ।


Rakesh

Content Editor

Related News