ਚੋਣਾਂ ਤੋਂ ਪਹਿਲਾਂ UK 'ਚ ਹਿੰਦੂ ਮੈਨੀਫੈਸਟੋ ਪੇਸ਼; ਹਿੰਦੂਆਂ 'ਤੇ ਹਮਲੇ ਨੂੰ ਨਫ਼ਰਤੀ ਅਪਰਾਧ ਦਾ ਦਰਜਾ ਦੇਣ ਦੀ ਮੰਗ
Wednesday, Jun 12, 2024 - 12:18 PM (IST)
ਲੰਡਨ- ਬ੍ਰਿਟੇਨ ਵਿੱਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਸੰਗਠਨਾਂ ਨੇ ਸ਼ਨੀਵਾਰ ਨੂੰ "ਦਿ ਹਿੰਦੂ ਮੈਨੀਫੈਸਟੋ ਯੂ.ਕੇ 2024" ਲਾਂਚ ਕੀਤਾ, ਜਿਸ ਵਿੱਚ ਕਈ ਹਿੰਦੂਆਂ ਦੁਆਰਾ ਹਿੰਦੂ ਵਿਰੋਧੀ ਅਪਰਾਧਾਂ ਅਤੇ ਹਮਲਿਆਂ ਨੂੰ ਨਫ਼ਰਤ ਅਪਰਾਧ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ। ਕਈ ਹਿੰਦੂ ਸੰਗਠਨਾਂ ਦੁਆਰਾ ਮਿਲ ਕੇ ਬਣਾਏ ਇਸ ਚੋਣ ਮਨੋਰਥ ਪੱਤਰ ਵਿੱਚ ਸੰਸਦੀ ਉਮੀਦਵਾਰਾਂ ਅਤੇ ਭਵਿੱਖੀ ਸਰਕਾਰ ਵੱਲੋਂ 7 ਪ੍ਰਮੁੱਖ ਮੰਗਾਂ ਰੱਖੀਆਂ ਗਈਆਂ ਹਨ:-
ਹਿੰਦੂਆਂ 'ਤੇ ਹਮਲਿਆਂ ਨੂੰ ਨਫ਼ਰਤੀ ਅਪਰਾਧ ਵਜੋਂ ਮਾਨਤਾ ਦੇਣਾ, ਹਿੰਦੂ ਧਾਰਮਿਕ ਸਥਾਨਾਂ ਦੀ ਸੁਰੱਖਿਆ, ਧਾਰਮਿਕ ਸਿੱਖਿਆ ਤੱਕ ਪਹੁੰਚ, ਹਿੰਦੂਆਂ ਲਈ ਬਰਾਬਰ ਪ੍ਰਤੀਨਿਧਤਾ ਅਤੇ ਮੌਕੇ, ਇਮੀਗ੍ਰੇਸ਼ਨ, ਸਿਹਤ ਦੇਖਭਾਲ ਅਤੇ ਸਮਾਜਿਕ ਦੇਖਭਾਲ ਦੀ ਵਿਵਸਥਾ ਕਰਨਾ ਅਤੇ ਧਾਰਮਿਕ ਕਦਰਾਂ ਕੀਮਤਾਂ ਨੂੰ ਮਾਨਤਾ ਦੇਣਾ ਅਤੇ ਇਸ ਦੀ ਰੱਖਿਆ ਕਰਨਾ ਸ਼ਾਮਲ ਹੈ। ਮੈਨੀਫੈਸਟੋ ਵਿੱਚ ਕਈ ਸੰਸਦੀ ਉਮੀਦਵਾਰਾਂ ਤੋਂ ਸਮਰਥਨ ਦਾ ਦਾਅਵਾ ਵੀ ਕੀਤਾ ਗਿਆ ਹੈ। ਹਿੰਦੂ ਸੰਗਠਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਘੋਸ਼ਣਾ ਪੱਤਰ ਬ੍ਰਿਟੇਨ ਦੇ ਹਿੰਦੂ ਭਾਈਚਾਰੇ ਦੀ ਇੱਕਜੁੱਟ ਆਵਾਜ਼ ਨੂੰ ਅੱਗੇ ਲਿਆਉਂਦਾ ਹੈ।
ਹਿੰਦੂ ਮੰਦਰਾਂ 'ਤੇ ਕੱਟੜਪੰਥੀ ਹਮਲੇ ਲਗਾਤਾਰ ਵਧ ਰਹੇ ਹਨ, ਸੁਰੱਖਿਆ ਅਤੇ ਵਾਧੂ ਬਜਟ ਦੀ ਮੰਗ;
ਇਸ ਮੈਨੀਫੈਸਟੋ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ 'ਚ ਹਾਲ ਦੇ ਸਮੇਂ 'ਚ ਹਿੰਦੂ ਮੰਦਰਾਂ 'ਤੇ ਹਮਲੇ ਵਧੇ ਹਨ। ਇਨ੍ਹਾਂ ਦੀ ਰੱਖਿਆ ਕਰਨ ਦੀ ਲੋੜ ਹੈ। ਸਤੰਬਰ 2022 ਵਿੱਚ ਇਸਲਾਮੀ ਸਮਰਥਕਾਂ ਦੁਆਰਾ ਲੈਂਕੈਸਟਰ ਵਿੱਚ ਇੱਕ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਸੀ। ਧਾਰਮਿਕ ਝੰਡੇ ਨੂੰ ਸਾੜਿਆ ਗਿਆ। ਹਾਲ ਹੀ ਵਿੱਚ ਜਨਵਰੀ 2024 ਵਿੱਚ ਵੈਂਬਲੇ ਵਿੱਚ ਮੰਦਰ ਦੀ ਭੰਨਤੋੜ ਕੀਤੀ ਗਈ ਸੀ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਅਗਲੇ ਚਾਰ ਸਾਲਾਂ ਲਈ ਬ੍ਰਿਟੇਨ ਵਿੱਚ ਮੁਸਲਿਮ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ 977 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਯਹੂਦੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ 585 ਕਰੋੜ ਰੁਪਏ ਦਾ ਪ੍ਰਸਤਾਵ ਹੈ। ਹਾਲ ਹੀ ਵਿਚ ਹਿੰਦੂ ਧਾਰਮਿਕ ਸਥਾਨਾਂ 'ਤੇ ਹਮਲਿਆਂ ਵਿਚ ਵਾਧਾ ਹੋਣ ਦੇ ਬਾਵਜੂਦ ਬਜਟ ਵਿਚ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ-ਯੂਕ੍ਰੇਨ ਜੰਗ 'ਚ ਮਾਰੇ ਗਏ ਦੋ ਹੋਰ ਭਾਰਤੀ, ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ
20 ਲੱਖ ਤੋਂ ਵੱਧ ਹਿੰਦੂ, ਚੌਥਾ ਸਭ ਤੋਂ ਵੱਡਾ ਧਰਮ
-ਵਰਨਣਯੋਗ ਹੈ ਕਿ 2021 ਦੀ ਬ੍ਰਿਟਿਸ਼ ਨੈਸ਼ਨਲ ਜਨਗਣਨਾ ਦੇ ਅਨੁਸਾਰ, ਬ੍ਰਿਟੇਨ ਦੀ ਕੁੱਲ ਆਬਾਦੀ ਦਾ 46.2% ਈਸਾਈ, 6.5% ਮੁਸਲਮਾਨ ਅਤੇ 1.7% ਹਿੰਦੂ ਅਤੇ 0.9% ਸਿੱਖ ਹਨ। ਜਦਕਿ 37% ਲੋਕ ਕਿਸੇ ਵੀ ਧਰਮ ਨਾਲ ਜੁੜੇ ਨਹੀਂ ਹਨ।
-ਬ੍ਰਿਟੇਨ ਵਿੱਚ 20 ਲੱਖ ਤੋਂ ਵੱਧ ਹਿੰਦੂ ਹਨ। ਜੋ ਕੁੱਲ ਆਬਾਦੀ ਦਾ 1.8% ਹੈ। 2011 ਵਿੱਚ ਬ੍ਰਿਟੇਨ ਵਿੱਚ 1.5% ਅਤੇ 2001 ਵਿੱਚ 1.1% ਹਿੰਦੂ ਸਨ। ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਪਹਿਲਾਂ ਵੀ ਹਿੰਦੂ ਵਿਰੋਧੀ ਅਤੇ ਹਿੰਦੂਫੋਬੀਆ ਨਾਲ ਸਬੰਧਤ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਹਮਲੇ ਅਕਸਰ ਕੰਮ ਕਰਨ ਵਾਲੀਆਂ ਥਾਵਾਂ, ਜਨਤਕ ਥਾਵਾਂ ਅਤੇ ਸਕੂਲਾਂ ਵਿੱਚ ਵੀ ਹੁੰਦੇ ਹਨ।
ਬ੍ਰਿਟਿਸ਼ ਸਕੂਲਾਂ ਵਿੱਚ ਹਿੰਦੂ ਧਰਮ ਅਤੇ ਭਾਰਤੀ ਭਾਸ਼ਾਵਾਂ ਦੀ ਸਿੱਖਿਆ ਨੂੰ ਕੀਤਾ ਜਾਵੇ ਉਤਸ਼ਾਹਿਤ
ਬ੍ਰਿਟੇਨ ਵਿੱਚ ਧਾਰਮਿਕ ਸਿੱਖਿਆ ਬਾਰੇ ਕਮਿਸ਼ਨ (CORE) ਨੇ 2013 ਵਿੱਚ ਸਕੂਲਾਂ ਵਿੱਚ ਹਿੰਦੂ ਧਾਰਮਿਕ ਸਿੱਖਿਆ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਸਾਡੇ ਕੋਲ ਲੋੜੀਂਦੇ ਅਧਿਆਪਕ ਅਤੇ ਸਰੋਤ ਨਹੀਂ ਹਨ। ਬਰਤਾਨੀਆ ਵਿੱਚ ਰਹਿਣ ਵਾਲੇ 93% ਹਿੰਦੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬ੍ਰਿਟਿਸ਼ ਸਕੂਲਾਂ ਵਿੱਚ ਉਨ੍ਹਾਂ ਦੇ ਧਰਮ ਬਾਰੇ ਲੋੜੀਂਦੀ ਸਿੱਖਿਆ ਨਹੀਂ ਮਿਲ ਰਹੀ ਹੈ। ਇਸ ਤੋਂ ਇਲਾਵਾ ਬ੍ਰਿਟੇਨ ਵਿਚ ਭਾਰਤੀ ਭਾਸ਼ਾਵਾਂ ਸੰਸਕ੍ਰਿਤ, ਹਿੰਦੀ, ਤਾਮਿਲ, ਗੁਜਰਾਜੀ,ਪੰਜਾਬੀ, ਬੰਗਾਲੀ, ਕੰਨੜ, ਤੇਲਗੂ ਅਤੇ ਮਰਾਠੀ ਪੜ੍ਹਾਉਣ ਲਈ ਸੰਸਥਾਵਾਂ ਦੀ ਘਾਟ ਦਾ ਮੁੱਦਾ ਵੀ ਉਠਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।