ਹਰਿਆਣਾ ਦੀਆਂ ਮੰਡੀਆਂ ''ਚ ਹੁਣ ਤੱਕ ਇੰਨੀ ਹੋਈ ਝੋਨੇ ਦੀ ਆਮਦ

11/21/2019 4:37:21 PM

ਚੰਡੀਗੜ੍ਹ—ਹਰਿਆਣਾ ਦੀਆਂ ਮੰਡੀਆਂ 'ਚ ਹੁਣ ਤੱਕ 71.23 ਲੱਖ ਟਨ ਤੋਂ ਜਿਆਦਾ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ 'ਚ ਸਰਕਾਰੀ ਖਰੀਦ ਏਜੰਸੀਆਂ ਨੇ 63.85 ਲੱਖ ਟਨ ਅਤੇ ਮਿੱਲਰਾਂ ਨੇ 7.38 ਲੱਖ ਟਨ ਤੋਂ ਜ਼ਿਆਦਾ ਝੋਨੇ ਦੀ ਖਰੀਦ ਕੀਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਸਰਕਾਰੀ ਏਜੰਸੀਆਂ 'ਚ ਖੁਰਾਕ ਅਤੇ ਸਪਲਾਈ ਵਿਭਾਗ ਨੇ 34.75 ਲੱਖ ਟਨ, ਹੈਫੇਡ 19.76 ਲੱਖ ਟਨ, ਹਰਿਆਣਾ ਭੰਡਾਰਣ ਨਿਗਮ 9.28 ਲੱਖ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 4,725 ਟਨ ਤੋਂ ਜ਼ਿਆਦਾ ਖਰੀਦ ਕੀਤੀ ਹੈ।

ਬੁਲਾਰੇ ਮੁਤਾਬਕ ਸੂਬੇ ਦੀਆਂ ਮੰਡੀਆਂ 'ਚ ਹੁਣ ਤੱਕ 2.69 ਲੱਖ ਟਨ ਤੋਂ ਜ਼ਿਆਦਾ ਬਾਜਰੇ ਦੀ ਵੀ ਆਮਦ ਹੋਈ ਹੈ ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 1.80 ਲੱਖ ਟਨ ਬਾਜਰੇ ਦੀ ਆਮਦ ਹੋਈ ਸੀ। ਬਾਜਰੇ ਦੀ ਕੁੱਲ ਆਮਦ 'ਚੋਂ ਸਰਕਾਰੀ ਖਰੀਦ ਏਜੰਸੀਆਂ ਨੇ 2.67 ਲੱਖ ਟਨ ਤੋਂ ਜ਼ਿਆਦਾ ਖਰੀਦ ਕਰ ਲਈ ਹੈ।


Iqbalkaur

Content Editor

Related News