ਪਾਕਿਸਤਾਨ ਦਾ ਰਿਕਾਰਡ ਤੋੜਨ ਲਈ 75 ਹਜ਼ਾਰ ਤੋਂ ਵਧੇਰੇ ਭਾਰਤੀਆਂ ਨੇ ਇਕੱਠੇ ਲਹਿਰਾਇਆ ‘ਤਿਰੰਗਾ’

Saturday, Apr 23, 2022 - 05:50 PM (IST)

ਜਗਦੀਸ਼ਪੁਰ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਇੱਥੇ 75,000 ਤੋਂ ਵੱਧ ਲੋਕਾਂ ਵਲੋਂ ਇਕੱਠੇ ਭਾਰਤ ਦਾ ਰਾਸ਼ਟਰੀ ਤਿਰੰਗਾ ਲਹਿਰਾਏ ਜਾਣ ਦੇ ਗਵਾਹ ਬਣੇ। ਭਾਜਪਾ ਨੇ ਇਸ ਤਰ੍ਹਾਂ 18 ਸਾਲ ਪਹਿਲਾਂ ਪਾਕਿਸਤਾਨ ਵਲੋਂ ਬਣਾਏ ਗਏ ਰਿਕਾਰਡ ਨੂੰ ਤੋੜ ਕੇ ਇਤਿਹਾਸ ਰਚ ਦਿੱਤਾ ਹੈ।

ਇਹ ਵੀ ਪੜ੍ਹੋ: CAA, ਰਾਮ ਮੰਦਰ ਅਤੇ ਧਾਰਾ 370 ਰੱਦ ਕਰਨ ਮਗਰੋਂ ਹੁਣ ਕਾਮਨ ਸਿਵਲ ਕੋਡ ਦੀ ਵਾਰੀ: ਅਮਿਤ ਸ਼ਾਹ

PunjabKesari

ਜਗਦੀਸ਼ਪੁਰ ਦੇ ਉਸ ਵੇਲੇ ਦੇ ਰਾਜਾ ਵੀਰ ਕੁੰਵਰ ਸਿੰਘ ਦੀ 164ਵੀਂ ਬਰਸੀ ਮੌਕੇ ਇਹ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਰਾਜਾ ਵੀਰ ਕੁੰਵਰ ਸਿੰਘ ਨੂੰ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਦੇ ਨਾਇਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਪ੍ਰੋਗਰਾਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਕਰਵਾਇਆ ਗਿਆ।

ਇਹ ਵੀ ਪੜ੍ਹੋ: SGPC ਨੇ ਸਿੱਖਾਂ ਨੂੰ ਜੋੜਨ ਲਈ ਦਿੱਲੀ ’ਚ ਸੰਭਾਲਿਆ ਮੋਰਚਾ, ਖੋਲ੍ਹਿਆ ਖਜ਼ਾਨਾ

PunjabKesari

ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਨਾਲ 5 ਮਿੰਟ ਤੱਕ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਅਮਿਤ ਸ਼ਾਹ ਦੇ ਨਾਲ ਕੇਂਦਰੀ ਮੰਤਰੀ ਆਰ. ਕੇ. ਸਿੰਘ ਅਤੇ ਨਿਤਿਆਨੰਦ ਰਾਏ, ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਅਤੇ ਮੰਤਰੀ ਸੁਸ਼ੀਲ ਕੁਮਾਰ ਮੋਦੀ ਸਮੇਤ ਬਿਹਾਰ ਦੇ ਭਾਜਪਾ ਦੇ ਚੋਟੀ ਦੇ ਨੇਤਾ ਵੀ ਹਾਜ਼ਰ ਸਨ। ਮੌਜੂਦ ਲੋਕਾਂ ਨੂੰ ਪਛਾਣ ਲਈ ਬੈਂਡ ਪਹਿਨਾਇਆ ਗਿਆ ਸੀ ਅਤੇ ਨਿਗਰਾਨੀ ਲਈ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਕ੍ਰਮ ’ਚ ਕੈਮਰਾ ਟ੍ਰੈਪ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- ਕੇਜਰੀਵਾਲ ਬੋਲੇ- ਭਗਵਾਨ ਨੇ ਪੂਰੀ ਦੁਨੀਆ ’ਚ ਹਿਮਾਚਲ ਨੂੰ ਖੂਬਸੂਰਤ ਬਣਾਇਆ ਪਰ BJP-ਕਾਂਗਰਸ ਨੇ ਲੁੱਟਿਆ

PunjabKesari

ਪ੍ਰੋਗਰਾਮ ਵਾਲੀ ਥਾਂ ਉਦੋਂ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠੀ ਜਦੋਂ ਉੱਥੇ ਲੱਗੀ ਵੱਡੀ ਸਕਰੀਨ 'ਤੇ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਗਿਣਤੀ 77,700 ਦਿੱਸੀ। ਪਿਛਲਾ ਵਿਸ਼ਵ ਰਿਕਾਰਡ 56,000 ਪਾਕਿਸਤਾਨੀਆਂ ਵਲੋਂ ਬਣਾਇਆ ਗਿਆ ਸੀ, ਜਿਨ੍ਹਾਂ ਨੇ 2004 ’ਚ ਲਾਹੌਰ ਵਿਚ ਇਕ ਸਮਾਰੋਹ ’ਚ ਆਪਣਾ ਰਾਸ਼ਟਰੀ ਝੰਡਾ ਲਹਿਰਾਇਆ ਸੀ।


Tanu

Content Editor

Related News