ਰਾਸ਼ਟਰਪਤੀ ਭਵਨ ''ਚ ''ਐਟ ਹੋਮ'' ਸਮਾਗਮ ਆਯੋਜਿਤ
Saturday, Jan 26, 2019 - 08:33 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ 'ਤੇ ਆਯੋਜਿਤ ਗਣਤੰਤਰ ਪਰੇਡ ਤੋਂ ਬਾਅਦ ਸ਼ਾਮ ਨੂੰ ਰਾਸ਼ਟਰਪਤੀ ਭਵਨ 'ਚ 'ਐਟ ਹੋਮ' ਸਮਾਰੋਹ ਆਯੋਜਿਤ ਕੀਤਾ, ਜਿਸ 'ਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਲਾਮਫੋਸਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕਈ ਪਤਵੰਤੇ ਮੌਜੂਦ ਸਨ। ਸਮਾਗਮ ਦਾ ਆਯੋਜਨ ਰਾਸ਼ਟਰਪਤੀ ਭਵਨ ਦੇ ਪਵਿੱਤਰ ਮੁਗਲ ਗਾਰਡਨ ਦੇ ਲਾਨ 'ਚ ਕੀਤਾ ਗਿਆ। ਸਾਗਮ 'ਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਲੋਕਾਂ 'ਚ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਫੌਜ ਮੁਖੀ ਬਿਪਿਨ ਰਾਵਤ ਤੇ ਮੁੱਖ ਜੱਜ ਰੰਜਨ ਗੋਗੋਈ ਸ਼ਾਮਲ ਹਨ।
ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅਸ਼ੋਕ ਚੱਕਰ ਪ੍ਰਾਪਤ ਲਾਂਚ ਨਾਇਕ ਨਾਜ਼ਿਰ ਅਹਿਮਦ ਵਾਨੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਲਾਂਸ ਨਾਇਕ ਵਾਨੀ ਜੰਮੂ ਕਸ਼ਮੀਰ 'ਚ ਅੱਤਵਾਦੀ ਮੁਹਿੰਮ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਅੱਜ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ।