ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

Wednesday, Apr 26, 2023 - 11:04 AM (IST)

ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਦੇ ਦੋ ਟਰਾਂਸਪੋਰਟ ਜਹਾਜ਼ਾਂ ਰਾਹੀਂ 250 ਭਾਰਤੀਆਂ ਨੂੰ ਸੂਡਾਨ ਤੋਂ ਬਾਹਰ ਕੱਢਿਆ ਗਿਆ ਹੈ। ਇਸ ਤੋਂ ਪਹਿਲਾਂ 278 ਨਾਗਰਿਕਾਂ ਨੂੰ ਇਸ ਹਿੰਸਾ ਪ੍ਰਭਾਵਿਤ ਅਫਰੀਕੀ ਦੇਸ਼ ਤੋਂ ਹਵਾਈ ਸੈਨਾ ਦੇ ਜਹਾਜ਼ INS ਸੁਮੇਧਾ ਰਾਹੀਂ ਬਾਹਰ ਕੱਢਿਆ ਗਿਆ ਸੀ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸੂਡਾਨ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 530 ਦੇ ਕਰੀਬ ਪਹੁੰਚ ਗਈ ਹੈ। ਭਾਰਤ ਨੇ ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਕਾਵੇਰੀ' ਦੇ ਹਿੱਸੇ ਵਜੋਂ ਜੇਦਾਹ ਵਿਚ ਇਕ ਆਵਾਜਾਈ ਸਹੂਲਤ ਸਥਾਪਤ ਕੀਤੀ ਹੈ। ਭਾਰਤੀ ਨਾਗਰਿਕਾਂ ਨੂੰ ਸੂਡਾਨ ਤੋਂ ਡਿਪੋਰਟ ਕਰਕੇ ਸਾਊਦੀ ਅਰਬ ਦੇ  ਸ਼ਹਿਰ ਜੇਦਾਹ 'ਚ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਫਸੇ ਹੋਏ ਭਾਰਤੀਆਂ ਦਾ ਪਹਿਲਾ ਜੱਥਾ ਜੰਗ ਪ੍ਰਭਾਵਿਤ ਸੂਡਾਨ ਤੋਂ ਰਵਾਨਾ

PunjabKesari

ਭਾਰਤ ਨੇ ਮੰਗਲਵਾਰ ਨੂੰ INS ਸੁਮੇਧਾ ਰਾਹੀਂ ਹਿੰਸਾ ਪ੍ਰਭਾਵਿਤ ਸੂਡਾਨ ਤੋਂ 278 ਨਾਗਰਿਕਾਂ ਦੇ ਆਪਣੇ ਪਹਿਲੇ ਜੱਥੇ ਨੂੰ ਬਾਹਰ ਕੱਢਿਆ ਅਤੇ ਉੱਥੇ ਫਸੇ ਬਾਕੀ ਭਾਰਤੀਆਂ ਲਈ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਈ। ਇਸ ਦੇ ਕੁਝ ਘੰਟਿਆਂ ਬਾਅਦ ਭਾਰਤੀ ਹਵਾਈ ਫ਼ੌਜ ਦਾ ਇਕ C130J ਟਰਾਂਸਪੋਰਟ ਜਹਾਜ਼ ਹੋਰ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਪੋਰਟ ਸੂਡਾਨ 'ਤੇ ਉਤਰਿਆ। ਇਸ ਤੋਂ ਬਾਅਦ ਇਕ ਹੋਰ C130J ਜਹਾਜ਼ ਰਾਹੀਂ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮੁਤਾਬਕ ਪਹਿਲੇ C130J ਜਹਾਜ਼ ਰਾਹੀਂ 121 ਅਤੇ ਦੂਜੇ ਜਹਾਜ਼ ਰਾਹੀਂ 135 ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ। ਭਾਰਤ ਨੇ ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਸਹੂਲਤ ਲਈ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ, ਕਰ ਸਕਣਗੇ ਬੱਸਾਂ ’ਚ ਮੁਫ਼ਤ ਸਫ਼ਰ

ਜ਼ਿਕਰਯੋਗ ਹੈ ਕਿ ਸੂਡਾਨ ਤੋਂ ਕਰੀਬ 3000 ਭਾਰਤੀਆਂ ਨੂੰ ਕੱਢਣ ਲਈ ਮੁਹਿੰਮ ਚਲਾਈ ਗਈ ਹੈ। ਹਾਲਾਂਕਿ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨਿਕਾਸੀ ਮੁਹਿੰਮ ਦੀ ਨਿਗਰਾਨੀ ਕਰਨ ਲਈ ਜੇਦਾਹ ਪਹੁੰਚ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦਾ ਇਕ ਹੋਰ ਜਹਾਜ਼ INS ਤੇਗ ਸੂਡਾਨ ਤੋਂ ਨਿਕਾਸੀ ਮੁਹਿੰਮ 'ਚ ਸ਼ਾਮਲ ਹੋ ਗਿਆ ਹੈ। ਬੁਲਾਰੇ ਨੇ ਕਿਹਾ INS ਤੇਗ ਸੂਡਾਨ ਪੋਰਟ 'ਤੇ ਪਹੁੰਚ ਗਿਆ ਹੈ। ਇਸ ਵਿਚ ਵਧੇਰੇ ਅਧਿਕਾਰੀ ਅਤੇ ਫਸੇ ਭਾਰਤੀਆਂ ਲਈ ਰਾਹਤ ਸਮੱਗਰੀ ਹੈ। ਇਸ ਨਾਲ ਸੂਡਾਨ ਦੀ ਬੰਦਰਗਾਹ 'ਤੇ ਸਥਿਤ ਕੈਂਪ ਆਫਿਸ 'ਚ ਨਿਕਾਸੀ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਮਿਲੇਗੀ।

PunjabKesari

ਇਹ ਵੀ ਪੜ੍ਹੋ- ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਲਈ PM ਮੋਦੀ ਦੁਪਹਿਰ 12 ਵਜੇ ਪਹੁੰਚਣਗੇ ਚੰਡੀਗੜ੍ਹ: ਸੂਤਰ

ਦੱਸਣਯੋਗ ਹੈ ਕਿ ਸੂਡਾਨ 'ਚ ਸੱਤਾ ਹਾਸਲ ਕਰਨ ਲਈ ਫੌਜ ਅਤੇ ਨੀਮ ਫੌਜੀ ਫੋਰਸ ਵਿਚਾਲੇ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਪਿਛਲੇ 12 ਦਿਨਾਂ ਤੋਂ ਚੱਲ ਰਹੀ ਭਿਆਨਕ ਲੜਾਈ ਵਿਚ 400 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੇ ਨਾਲ ਹੀ ਸੂਡਾਨ 'ਚ 72 ਘੰਟੇ ਦੀ ਜੰਗਬੰਦੀ 'ਤੇ ਦੋਵੇਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

PunjabKesari
 


author

Tanu

Content Editor

Related News