ਵਿਰੋਧ ਦੇ ਨਾਂ ''ਤੇ ਆਜ਼ਾਦੀ ਦੇ ਨਾਅਰੇ ਲਗਾਉਣ ਵਾਲੇ ਨੂੰ ਦੋਸ਼ਧ੍ਰੋਹ ਮੰਨਿਆ ਜਾਵੇ : CM ਯੋਗੀ

Wednesday, Jan 22, 2020 - 08:51 PM (IST)

ਵਿਰੋਧ ਦੇ ਨਾਂ ''ਤੇ ਆਜ਼ਾਦੀ ਦੇ ਨਾਅਰੇ ਲਗਾਉਣ ਵਾਲੇ ਨੂੰ ਦੋਸ਼ਧ੍ਰੋਹ ਮੰਨਿਆ ਜਾਵੇ : CM ਯੋਗੀ

ਲਖਨਊ — ਦੇਸ਼ ਦੇ ਕੁਝ ਹਿੱਸਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਦੀ ਲਹਿਰ ਚੱਲ ਰਹੀ ਹੈ ਇਸ ਨੂੰ ਲੈ ਕੇ ਹਾਲ ਹੀ 'ਚ ਕਈ ਪ੍ਰਦਰਸ਼ਨ ਕੀਤੇ ਗਏ ਸੀ ਕਈ ਥਾਂ 'ਤੇ ਇਹ ਪ੍ਰਦਰਸ਼ਨ ਹਿੰਸਕ ਵੀ ਰਹੇ ਖਾਸ ਤੌਰ 'ਤੇ ਉੱਤਰ ਪ੍ਰਦੇਸ਼ 'ਚ ਜਿਸ ਵਿਚ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ। ਉੱਤਰ ਪ੍ਰਦੇਸ਼ 'ਚ ਜਿਸ ਵਿਚ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ਦੇ ਸੀ.ਏ.ਐੱਮ. ਯੋਗੀ ਆਦਿਤਿਆਨਾਥ ਵਿਰੋਧੀਆਂ 'ਤੇ ਸਖਤ ਕਾਰਵਾਈ ਦੀ ਗੱਲ ਕਰ ਰਹੇ ਹਨ।
ਕਾਨਪੁਰ 'ਚ ਯੂ.ਪੀ. ਸੀ.ਐੱਮ. ਯੋਗੀ ਨੇ ਕਿਹਾ ਕਿ ਜੇਕਰ ਕੋਈ ਵਿਰੋਧ ਪ੍ਰਦਰਸ਼ਨ ਦੇ ਨਾਮ 'ਤੇ ਆਜ਼ਾਦੀ ਦੇ ਨਾਅਰੇ ਲਗਾਏਗਾ ਤਾਂ ਉਸ ਦੇ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਚੱਲੇਗਾ ਅਤੇ ਸਰਕਾਰ ਸਖਤ ਕਾਰਵਾਈ ਕਰੇਗੀ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਦੀ ਧਰਤੀ ਤੋਂ ਭਾਰਤ ਖਿਲਾਫ ਲੋਕਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।

ਕਾਨਪੁਰ  'ਚ ਸੀ.ਏ.ਏ. ਦੇ ਸਮਰਥਨ 'ਚ ਰੈਲੀ ਕਰਦੇ ਹੋਏ ਯੋਗੀ ਆਦਿਤਿਆਨਾਥ ਸੀ.ਏ.ਏ. ਵਿਰੋਧੀਆਂ ਨੂੰ ਸਖਤ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਇਸ ਦੇ ਵਿਰੋਧ 'ਚ ਬੈਠੀ ਮੁਸਲਿਮ ਔਰਤਾਂ ਨੂੰ ਲੈ ਕੇ ਸਖਤ ਭਾਸ਼ਾ 'ਚ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਇਸ ਮੌਕੇ ਪੁਰਸ਼ਾਂ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਔਰਤਾਂ ਨੂੰ ਅੱਗੇ ਕਰ ਦਿੱਤਾ ਹੈ ਅਤੇ ਖੁਦ ਘਰਾਂ 'ਚ ਬੈਠੇ ਹਨ, ਯੋਗੀ ਨੇ ਕਿਹਾ ਕਿ ਜੋ ਔਰਤਾਂ ਵਿਰੋਧ ਕਰ ਰਹੀਆਂ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸੀ.ਏ.ਏ. ਕੀ ਹੈ।

 


author

Inder Prajapati

Content Editor

Related News