ਤਲਾਬ ''ਚੋਂ ਪਾਣੀ ਭਰਦੇ ਸਮੇਂ ਇਕ ਭੈਣ ਦਾ ਪੈਰ ਤਿਲਕਿਆ, ਉਸ ਨੂੰ ਬਚਾਉਂਦਿਆਂ 3 ਹੋਰ ਭੈਣਾਂ ਵੀ ਡੁੱਬੀਆਂ

Sunday, Aug 18, 2024 - 04:40 AM (IST)

ਜੈਪੁਰ : ਰਾਜਸਥਾਨ 'ਚ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਪਾਣੀ ਇਕੱਠਾ ਕਰਨ ਲਈ ਤਲਾਬ 'ਚ ਗਈਆਂ ਚਾਰ ਚਚੇਰੀਆਂ ਭੈਣਾਂ ਦੀ ਸ਼ਨੀਵਾਰ ਨੂੰ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਬਿਹਾਰ ਨਿਵਾਸੀ ਚਾਰ ਚਚੇਰੀਆਂ ਭੈਣਾਂ ਸੋਨਮ ਸਾਹਨੀ (8), ਸ਼ਿਵਾਨੀ ਸਾਹਨੀ (12), ਮੁਸਕਾਨ ਸਾਹਨੀ (12), ਚਾਂਦਨੀ ਸਾਹਨੀ (9) ਰਾਣਾਰਾਓ ਤਲਾਬ ਵਿਚ ਪਾਣੀ ਇਕੱਠਾ ਕਰਨ ਲਈ ਗਈਆਂ ਸਨ ਜਿੱਥੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਤਲਾਬ ਵਿਚ ਪਾਣੀ ਭਰਦੇ ਸਮੇਂ ਇਕ ਭੈਣ ਦਾ ਪੈਰ ਤਿਲਕ ਗਿਆ ਅਤੇ ਉਹ ਡੁੱਬ ਗਈ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਤਿੰਨ ਹੋਰ ਭੈਣਾਂ ਵੀ ਡੁੱਬ ਗਈਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


Sandeep Kumar

Content Editor

Related News