ਤਾਂਬਾ ਉਦਯੋਗ ਨੇ ਸਸਤੀ ਦਰਾਮਦ ’ਤੇ ਪ੍ਰਗਟਾਈ ਚਿੰਤਾ, 3 ਫੀਸਦੀ ਸੁਰੱਖਿਆ ਡਿਊਟੀ ਦੀ ਮੰਗ

Monday, Dec 15, 2025 - 12:36 PM (IST)

ਤਾਂਬਾ ਉਦਯੋਗ ਨੇ ਸਸਤੀ ਦਰਾਮਦ ’ਤੇ ਪ੍ਰਗਟਾਈ ਚਿੰਤਾ, 3 ਫੀਸਦੀ ਸੁਰੱਖਿਆ ਡਿਊਟੀ ਦੀ ਮੰਗ

ਨਵੀਂ ਦਿੱਲੀ (ਭਾਸ਼ਾ) - ਉਦਯੋਗ ਬਾਡੀ ਆਈ. ਪੀ. ਸੀ. ਪੀ. ਏ. ਨੇ ਕਿਹਾ ਕਿ ਕਈ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ਤਹਿਤ ਤਾਂਬੇ ਦੀ ਸਸਤੀ ਦਰਾਮਦ ਨਾਲ ਭਾਰਤੀ ਨਿਰਮਾਣ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ :    ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ

ਇਸ ਦੇ ਨਾਲ ਹੀ ਉਸ ਨੇ ਸਰਕਾਰ ਤੋਂ ਤੁਰੰਤ ਦਖਲ ਕਰ ਕੇ ਸੁਰੱਖਿਆ ਡਿਊਟੀ ਲਾਉਣ ਅਤੇ ਵਿਦੇਸ਼ਾਂ ਤੋਂ ਆਉਣ ਵਾਲੀ ਦਰਾਮਦ ’ਤੇ ਮਾਤਰਾਤਮਕ ਪਾਬੰਦੀ ਲਾਗੂ ਕਰਨ ਦੀ ਮੰਗ ਕੀਤੀ ਹੈ।

ਇੰਡੀਅਨ ਪ੍ਰਾਇਮਰੀ ਕਾਪਰ ਪ੍ਰੋਡਿਊਸਰਜ਼ ਐਸੋਸੀਏਸ਼ਨ (ਆਈ. ਪੀ. ਸੀ. ਪੀ. ਏ.) ਅਨੁਸਾਰ ਜ਼ੀਰੋ ਡਿਊਟੀ ’ਤੇ ਤਾਂਬੇ ਦੀ ਦਰਾਮਦ ਦੌਰਾਨ ਦੇਸ਼ ਦੇ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ, ਜਦੋਂਕਿ ਆਤਮਨਿਰਭਰਤਾ ਹਾਸਲ ਕਰਨ ਲਈ ਹਾਲ ਦੇ ਸਾਲਾਂ ’ਚ 20,000 ਕਰੋਡ਼ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਆਈ. ਪੀ. ਸੀ. ਪੀ. ਏ. ਨੇ ਕਿਹਾ,“ਐੱਫ. ਟੀ. ਏ. ਸਾਝੇਦਾਰਾਂ ਤੋਂ ਜ਼ੀਰੋ ਡਿਊਟੀ ’ਤੇ ਹੋ ਰਹੀ ਦਰਾਮਦ ਭਾਰਤੀ ਸਮੈਲਟਿੰਗ ਅਤੇ ਰਿਫਾਈਨਿੰਗ ਉਦਯੋਗ ਨੂੰ ਗੰਭੀਰ ਤੌਰ ’ਤੇ ਨੁਕਸਾਨ ਪਹੁੰਚਾ ਰਹੇ ਹਨ।”

ਉਦਯੋਗ ਬਾਡੀ ਨੇ ਕਿਹਾ ਕਿ ਤਾਂਬੇ ਦੀਆਂ ਕੁੱਝ ਸ਼੍ਰੇਣੀਆਂ ਦੀ ਦਰਾਮਦ ’ਤੇ 3 ਫੀਸਦੀ ਸੁਰੱਖਿਆ ਡਿਊਟੀ ਲਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ :     Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਇਹ ਵੀ ਪੜ੍ਹੋ :     ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News