ਰੇਲਵੇ ਸਟੇਸ਼ਨ ''ਤੇ ਗੂੰਜੀਆ ਕਿਲਕਾਰੀਆਂ, ''ਇਕ ਰੁਪਇਆ ਕਲੀਨਿਕ'' ''ਚ ਬੱਚੀ ਦਾ ਜਨਮ

11/21/2019 4:21:13 PM

ਮਹਾਰਾਸ਼ਟਰ (ਭਾਸ਼ਾ)— ਮਹਾਰਾਸ਼ਟਰ ਦੇ ਪਨਵੇਲ ਰੇਲਵੇ ਸਟੇਸ਼ਨ 'ਤੇ 'ਇਕ ਰੁਪਇਆ ਕਲੀਨਿਕ' 'ਚ ਵੀਰਵਾਰ ਦੀ ਸਵੇਰ ਨੂੰ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ। 'ਇਕ ਰੁਪਇਆ ਕਲੀਨਿਕ' ਦੇ ਸੀ. ਈ. ਓ. ਡਾ. ਰਾਹੁਲ ਘੁਲੇ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਇਹ 11ਵੀਂ ਘਟਨਾ ਹੈ, ਜਦੋਂ ਮਹਿਲਾ ਯਾਤਰੀ ਦੀ ਡਿਲਿਵਰੀ ਕਰਵਾਈ ਗਈ ਹੈ। ਉਨ੍ਹਾਂ ਮੁਤਾਬਕ ਮਾਂ ਅਤੇ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

PunjabKesari

ਦਰਅਸਲ ਮੁੰਬਈ ਦੇ ਨੇਰੂਲ ਤੋਂ ਪਨਵੇਲ ਦੀ ਯਾਤਰਾ ਕਰ ਰਹੀ ਮਨੀਸ਼ਾ ਕਾਲੇ ਨੂੰ ਸਫਰ ਦੌਰਾਨ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ। ਡਾ. ਘੁਲੇ ਨੇ ਦੱਸਿਆ ਕਿ ਸਾਡੇ ਪਨਵੇਲ ਕੇਂਦਰ ਦੇ ਮੁਖੀ ਡਾ. ਵਿਸ਼ਾਲ ਵਾਣੀ ਨੂੰ ਸਟੇਸ਼ਨ ਮੈਨੇਜਰ ਦਾ ਫੋਨ ਆਇਆ ਅਤੇ ਮਹਿਲਾ ਨੇ ਡਾਕਟਰ ਅਤੇ ਰੇਲਵੇ ਕਰਮਚਾਰੀ ਦੀ ਮਦਦ ਨਾਲ ਇਕ ਬੱਚੀ ਨੂੰ ਜਨਮ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਹਨ ਅਤੇ ਅੱਗੇ ਦੀ ਦੇਖਭਾਲ ਲਈ ਦੋਹਾਂ ਨੂੰ ਇਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਗੰਭੀਰ ਹਾਲਤ 'ਚ ਸਫਲਤਾਪੂਰਵਕ ਇਲਾਜ ਪ੍ਰਦਾਨ ਕਰਨ ਲਈ ਸਾਨੂੰ 'ਇਕ ਰੁਪਇਆ ਕਲੀਨਿਕ' ਦੇ ਕਰਮਚਾਰੀਆਂ 'ਤੇ ਮਾਣ ਹੈ।


Tanu

Content Editor

Related News