ਅਯੁੱਧਿਆ ''ਚ ਪਾਨੀਪਤ ਤੋਂ ਭੇਜੇ ਜਾਣਗੇ ਇਕ ਲੱਖ ਕੰਬਲ, ਪ੍ਰਾਣ ਪ੍ਰਤਿਸ਼ਠਾ ''ਤੇ ਭੰਡਾਰੇ ''ਚ ਸੇਵਾ ਕਰਨਗੇ 40 ਲੋਕ

Monday, Jan 01, 2024 - 12:22 PM (IST)

ਨੈਸ਼ਨਲ ਡੈਸਕ- ਪਾਨੀਪਤ ਤੋਂ ਇਕ ਲੱਖ ਕੰਬਲ ਅਯੁੱਧਿਆ ਭੇਜੇ ਜਾਣਗੇ। ਸ਼੍ਰੀਰਾਮ ਜਨਮ ਭੂਮੀ ਟਰੱਸਟ ਨੇ ਪਾਨੀਪਤ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ। 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਲਈ ਕੋਈ 108 ਫੁੱਟ ਦੀ ਅਗਰਬੱਤੀ ਤਿਆਰ ਕਰ ਰਿਹਾ ਹੈ ਤਾਂ ਕਿਸੇ ਨੇ ਅਸ਼ਟਧਾਤੂ ਦਾ 2100 ਕਿਲੋ ਦੀ ਘੰਟੀ ਭੇਜੀ ਹੈ। ਪਾਨੀਪਤ ਤੋਂ ਮਿੰਕ ਸਮੇਤ ਕਈ ਵੈਰਾਇਟੀ ਦੇ ਕੰਬਲ ਅਯੁੱਧਿਆ ਭੇਜੇ ਜਾਣਗੇ। ਇਹ ਕੰਬਲ ਛੋਟੇ-ਛੋਟੇ ਸਲਾਟ 'ਚ 22 ਜਨਵਰੀ ਤੋਂ ਪਹਿਲੇ ਪਹੁੰਚਾਉਣੇ ਹਨ। ਇਸ ਤੋਂ ਪਹਿਲਾਂ ਵੀ ਪਾਨੀਪਤ ਤੋਂ ਮੰਦਰ ਦਾ ਨਿਰਮਾਣ ਕਰਨ ਵਾਲੇ ਕਾਰੀਗਰਾਂ, ਵੀ.ਆਈ.ਪੀ. ਅਤੇ ਸੰਤਾਂ ਲਈ 2 ਹਜ਼ਾਰ ਕੰਬਲ ਭੇਜੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : PM ਮੋਦੀ ਦੀ 'ਮਨ ਕੀ ਬਾਤ' ਦਾ 108ਵਾਂ ਐਪੀਸੋਡ, ਬੋਲੇ- ਇਹ ਅੰਕ ਆਸਥਾ ਨਾਲ ਜੁੜਿਆ

ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਰਾਜੀਵ ਭਾਟੀਆ ਨੇ ਦੱਸਿਆ ਕਿ ਅਯੁੱਧਿਆ 'ਚ ਅਮਰਨਾਥ ਅਤੇ ਮਾਂ ਵੈਸ਼ਣੋ ਦੇਵੀ ਦੀ ਤਰਜ 'ਤੇ ਤਿੰਨ ਮਹੀਨੇ ਭੰਡਾਰਾ ਚੱਲੇਗਾ। ਇਕ ਸਟਾਲ 'ਤੇ ਇਕ ਦਿਨ 'ਚ ਕਰੀਬ 50 ਹਜ਼ਾਰ ਲੋਕ ਭੋਜਨ ਕਰਨਗੇ। ਭੰਡਾਰੇ 'ਚ ਸੇਵਾ ਲਈ ਪਾਨੀਪਤ ਤੋਂ ਵੀ 40 ਨਾਂ ਟਰੱਸਟ ਨੂੰ ਭੇਜੇ ਗਏ ਹਨ। ਹੁਣ ਟਰੱਸਟ ਇਨ੍ਹਾਂ ਨੂੰ ਮਨਜ਼ੂਰੀ ਪੱਤਰ ਅਤੇ ਆਈ ਕਾਰਡ ਜਾਰੀ ਕਰੇਗਾ। ਆਰ.ਐੱਸ.ਐੱਸ., ਵਿਹਿਪ ਅਤੇ ਸੰਘ ਦੇ ਸਾਰੇ ਵਿਚਾਰਧਾਰੀ ਸੰਗਠਨਾਂ ਦੇ ਵਰਕਰ 1 ਤੋਂ 15 ਜਨਵਰੀ ਤੱਕ ਘਰ-ਘਰ ਸੱਦਾ ਦੇਣ ਨਿਕਲਣਗੇ। 

ਇਹ ਵੀ ਪੜ੍ਹੋ : PM ਮੋਦੀ ਨੇ ਉੱਜਵਲਾ ਯੋਜਨਾ ਦੀ ਲਾਭਪਾਤਰੀ ਦੇ ਘਰ ਪਹੁੰਚ ਕੇ ਪੀਤੀ ਚਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 108ਵੇਂ ਐਪੀਸੋਡ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਪੀ.ਐੱਮ. ਨੇ ਕਿਹਾ ਕਿ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾ ਹੈ। ਕੁਝ ਦਿਨਾਂ ਤੋਂ ਸ਼੍ਰੀਰਾਮ ਅਤੇ ਅਯੁੱਧਿਆ ਤੋਂ ਲੈ ਕੇ ਕਈ ਨਵੇਂ ਗੀਤ, ਨਵੇਂ ਭਜਨ ਬਣਾਏ ਗਏ ਹਨ। ਮੇਰੀ ਅਪੀਲ ਹੈ ਕਿ ਹੈਸ਼ਟੈਗ ਸ਼੍ਰੀਰਾਮ ਭਜਨ ਨਾਲ ਆਪਣੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ।'' 108 ਅੰਕ ਦਾ ਮਹੱਤਵ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੰਤਰ 108 ਵਾਰ ਜਪਿਆ ਜਾਂਦਾ ਹੈ। ਇਸ ਲਈ 108ਵਾਂ ਐਪੀਸੋਡ ਮੇਰੇ ਲਈ ਖ਼ਾਸ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News