ਦਫ਼ਤਰ ''ਚ ਕੰਮ ਕਰਦੇ-ਕਰਦੇ ਪਿੱਠ ਦੇਣ ਲੱਗੀ ਜਵਾਬ ! ਜਾਣੋ ਕੀ ਹੈ ਕਾਰਨ ਤੇ ਕਿਵੇਂ ਕਰੀਏ ਇਲਾਜ
Monday, Oct 05, 2026 - 12:18 PM (IST)
ਵੈੱਬ ਡੈਸਕ- ਦਫ਼ਤਰ 'ਚ ਕੰਮ ਕਰਨ ਵਾਲਿਆਂ ਨੂੰ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਅਤੇ ਕਾਰਪਲ ਟਨਲ ਸਿੰਡਰੋਮ ਵਰਗੀਆਂ ਸੱਟਾਂ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਹਾਡੀ ਨੌਕਰੀ ਲਈ ਤੁਹਾਨੂੰ ਲੰਬੇ ਸਮੇਂ ਤੱਕ ਡੈਸਕ 'ਤੇ ਬੈਠਣਾ ਪੈਂਦਾ ਹੈ, ਤਾਂ ਬੈਠਣ ਦਾ ਸਹੀ ਤਰੀਕਾ ਬਣਾਏ ਰੱਖਣ ਨਾਲ ਪਿੱਠ ਦੇ ਦਰਦ ਅਤੇ ਕੰਮ ਨਾਲ ਸਬੰਧਤ ਹੋਰ ਸੱਟਾਂ ਦਾ ਖ਼ਤਰਾ ਘੱਟ ਸਕਦਾ ਹੈ।
ਸਿਹਤ ਮਾਹਿਰਾਂ ਨੇ ਲੰਬੇ ਸਮੇਂ ਤੋਂ ਜ਼ਿਆਦਾਤਰ ਬੈਠ ਕੇ ਬਿਤਾਈ ਜਾਣ ਵਾੀਲ ਜੀਵਨ ਸ਼ੈਲੀ ਦੇ ਖ਼ਤਰਿਆਂ ਬਾਰੇ ਚੇਤਾਵਨੀ ਦਿੰਦੇ ਰਹੇ ਹਨ। ਦਿਲ ਦੀ ਬੀਮਾਰੀ ਅਤੇ ਭਾਰ ਵਧਣ ਤੋਂ ਲੈ ਕੇ ਬਲੱਡ ਸਰਕੁਲੇਸ਼ਨ ਅਤੇ ਤਣਾਅ ਤੱਕ, ਲੰਬੇ ਸਮੇਂ ਤੱਕ ਬੈਠਣਾ ਤੁਹਾਡੀ ਸਿਹਤ ਲਈ ਮਾੜਾ ਹੈ। ਹਰ ਰੋਜ਼ ਘੰਟਿਆਂ ਤੱਕ ਡੈਸਕ 'ਤੇ ਬੈਠਣ ਨਾਲ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਹੋ ਸਕਦਾ ਹੈ ਅਤੇ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਗਰਦਨ 'ਤੇ ਦਬਾਅ ਪੈ ਸਕਦਾ ਹੈ।
ਬੈਠਣ ਦਾ ਗਲਤ ਤਰੀਕਾ
ਲੰਬੇ ਸਮੇਂ ਤੱਕ ਬੈਠਣ ਨਾਲ ਬੈਠਣ ਦਾ ਤਰੀਕਾ ਗਲਤ ਹੋ ਸਕਦਾ ਹੈ, ਖਾਸ ਕਰ ਕੇ ਜੇ ਤੁਸੀਂ ਝੁਕ ਕੇ ਬੈਠਦੇ ਹੋ ਹੋ। ਸਮੇਂ ਦੇ ਨਾਲ, ਗਲਤ ਤਰੀਕੇ ਨਾਲ ਬੈਠਣ ਨਾਲ ਰੀੜ੍ਹ ਦੀ ਹੱਡੀ ਦੀਆਂ ਮਾਸਪੇਸ਼ੀਆਂ, ਲਿਗਾਮੈਂਟਾਂ ਅਤੇ ਡਿਸਕ 'ਤੇ ਦਬਾਅ ਪੈ ਸਕਦਾ ਹੈ, ਜਿਸ ਨਾਲ ਪਿੱਠ ਅਤੇ ਗਰਦਨ ਦੇ ਦਰਦ ਦਾ ਜੋਖਮ ਵਧਦਾ ਹੈ।
ਆਰਾਮਨਾਇਕ ਨਾ ਹੋਣ ਵਾਲੀ ਕੁਰਸੀ, ਗਲਤ ਉਚਾਈ 'ਤੇ ਡੈਸਕ ਜਾਂ ਪਿੱਠ ਦੇ ਹੇਠਲੇ ਹਿੱਸੇ ਨੂੰ ਸਹੀ ਸਹਾਰਾ ਨਾ ਮਿਲਣ ਨਾਲ ਬੈਠਣ ਦਾ ਤਰੀਕਾ ਗਲਤ ਹੋ ਸਕਦਾ ਹੈ ਅਤੇ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਦਾ ਖਤਰਾ ਵਧ ਸਕਦਾ ਹੈ। ਵਰਕਸਟੇਸ਼ਨ 'ਤੇ ਸਹੀ ਐਰਗੋਨੋਮਿਕ ਸੈੱਟਅੱਪ ਹੋਣ ਨਾਲ ਗਰਦਨ ਦੇ ਦਰਦ, ਪਿੱਠ ਦਰਦ ਅਤੇ ਕਾਰਪਲ ਟਨਲ ਸਿੰਡਰੋਮ ਦਾ ਜੋਖਮ ਘੱਟ ਜਾਂਦਾ ਹੈ। ਦਫਤਰੀ ਕੰਮਾਂ 'ਚ ਆਮ ਤੌਰ 'ਤੇ ਟਾਈਪਿੰਗ ਜਾਂ ਵਾਰ-ਵਾਰ ਝੁਕਣ ਅਤੇ ਮੁੜਨ ਵਰਗੇ ਕੰਮ ਸ਼ਾਮਲ ਹੁੰਦੇ ਹਨ। ਵਾਰ-ਵਾਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨਾਲ ਵੀ ਪਿੱਠ ਦੇ ਹੇਠਲੇ ਹਿੱਸੇ 'ਚ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਸਮੇਂ ਦੇ ਨਾਲ ਪਿੱਠ ਦਰਦ ਅਤੇ ਅਕੜਨ ਦਾ ਖ਼ਤਰਾ ਵਧ ਜਾਂਦਾ ਹੈ।
ਦਫ਼ਤਰ 'ਚ ਕੰਮ ਕਰਦੇ ਸਮੇਂ ਦਰਦ ਤੋਂ ਕਿਵੇਂ ਬਚੀਏ
ਸਟ੍ਰੈਚਿੰਗ ਅਤੇ ਕਸਰਤ: ਨਿਯਮਿਤ ਬ੍ਰੇਕ ਲਓ ਅਤੇ ਆਪਣੀ ਪਿੱਠ ਦੇ ਹੇਠਲੇ ਹਿੱਸੇ, ਲੱਤਾਂ ਦੀ ਸਟ੍ਰੈਚਿੰਗ ਕਰੋ।
ਐਰਗੋਨੋਮਿਕ ਵਰਕਸਟੇਸ਼ਨ ਸੈੱਟ ਕਰੋ: ਆਪਣੇ ਕੰਪਿਊਟਰ ਮਾਨੀਟਰ ਨੂੰ ਅੱਖਾਂ ਦੇ ਪੱਧਰ 'ਤੇ ਰੱਖੋ ਅਤੇ ਕੀਬੋਰਡ ਅਤੇ ਮਾਊਸ ਨੂੰ ਆਰਾਮਦਾਇਕ ਉਚਾਈ 'ਤੇ ਵਰਤੋ, ਤਾਂ ਜੋ ਤੁਹਾਡੀਆਂ ਕੂਹਣੀਆਂ ਡੈਸਕ ਦੇ 90-ਡਿਗਰੀ ਦੇ ਕੋਣ 'ਤੇ ਆਰਾਮ ਨਾਲ ਟਿਕੀਆਂ ਰਹਿਣ।
ਤਣਾਅ ਨੂੰ ਮੈਨੇਜ ਕਰੋ: ਤਣਾਅ ਨਾਲ ਮਾਸਪੇਸ਼ੀਆਂ 'ਚ ਖਿੱਚ ਪੈ ਸਕਦੀ ਹੈ ਅਤੇ ਪਿੱਠ ਦਾ ਦਰਦ ਹੋਰ ਵਧ ਸਕਦਾ ਹੈ। ਰੋਜ਼ਾਨਾ ਰੁਟੀਨ 'ਚ ਤਣਾਅ ਨੂੰ ਮੈਨੇਜ ਕਰਨ ਦੇ ਤਰੀਕੇ, ਜਿਵੇਂ ਡੂੰਘਾ ਸਾਹ ਲੈਣਾ, ਯੋਗਾ ਜਾਂ ਧਿਆਨ ਨੂੰ ਸ਼ਾਮਲ ਕਰੋ।
ਕੰਮ ਤੋਂ ਇਲਾਵਾ ਐਕਟਿਵ ਰਹੋ: ਆਪਣੀ ਪਿੱਠ ਨੂੰ ਮਜ਼ਬੂਤ ਕਰਨ ਅਤੇ ਆਪਣੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਦਫ਼ਤਰ ਦੇ ਸਮੇਂ ਤੋਂ ਇਲਾਵਾ ਨਿਯਮਿਤ ਰੂਪ ਨਾਲ ਸਰੀਰਕ ਗਤੀਵਿਧੀਆਂ ਕਰੋ। ਅਜਿਹੀ ਕਸਰਤ ਸ਼ਾਮਲ ਕਰੋ ਜੋ ਮੁੱਖ ਤਾਕਤ, ਲਚਕਤਾ ਅਤੇ ਦਿਲ ਦੀ ਸਿਹਤ 'ਤੇ ਫੋਕਸ ਕਰਦੀ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
