ਲਾਈਟਵੇਟ ਤੇ ਸਟਾਈਲਿਸ਼ ਨੈੱਟ ਗਾਊਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਦੇ ਰਹੇ ਏਂਜਲ ਲੁੱਕ

Wednesday, Oct 07, 2026 - 09:32 AM (IST)

ਲਾਈਟਵੇਟ ਤੇ ਸਟਾਈਲਿਸ਼ ਨੈੱਟ ਗਾਊਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਦੇ ਰਹੇ ਏਂਜਲ ਲੁੱਕ

ਵੈੱਬ ਡੈਸਕ- ਇੰਡੀਅਨ ਵੀਅਰ ਦੀ ਗੱਲ ਆਉਂਦਿਆਂ ਹੀ ਸਭ ਤੋਂ ਪਹਿਲਾਂ ਸਾੜ੍ਹੀ ਅਤੇ ਲਹਿੰਗਾ-ਚੋਲੀ ਦਾ ਨਾਂ ਜ਼ੁਬਾਨ ’ਤੇ ਆਉਂਦਾ ਹੈ। ਇਨ੍ਹਾਂ ਦਾ ਕ੍ਰੇਜ਼ ਔਰਤਾਂ ’ਚ ਹਮੇਸ਼ਾ ਤੋਂ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ’ਚ ਫੈਸ਼ਨ ਦੀ ਦੁਨੀਆ ’ਚ ਗਾਊਨ ਨੇ ਵੀ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅੱਜ ਰਿਸੈਪਸ਼ਨ ਹੋਵੇ, ਮੰਗਣੀ, ਬਰਥ-ਡੇ ਪਾਰਟੀ ਜਾਂ ਕਾਕਟੇਲ ਫੰਕਸ਼ਨ, ਹਰ ਜਗ੍ਹਾ ਮੁਟਿਆਰਾਂ ਅਤੇ ਔਰਤਾਂ ਨੂੰ ਗਾਊਨ ’ਚ ਦੇਖਿਆ ਜਾ ਸਕਦਾ ਹੈ। ਗਾਊਨ ’ਚ ਵੀ ਮੁਟਿਆਰਾਂ ਕੋਲ ਹੁਣ ਕਈ ਤਰ੍ਹਾਂ ਦੇ ਆਪਸ਼ਨਜ਼ ਮੌਜੂਦ ਹਨ। ਸਿਲਕ, ਜਾਰਜੈੱਟ, ਕਾਟਨ, ਵੈਲਵੇਟ ਵਰਗੇ ਫੈਬਰਿਕ ਦੇ ਨਾਲ-ਨਾਲ ਨੈੱਟ ਫੈਬਰਿਕ ਦੇ ਗਾਊਨ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰਿਆਂ ’ਚ ਨੈੱਟ ਫੈਬਰਿਕ ਦੇ ਗਾਊਨ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ।

ਇਹ ਗਾਊਨ ਕਾਫੀ ਫਲੋਈ ਅਤੇ ਘੇਰਾਦਾਰ ਹੁੰਦੇ ਹਨ, ਜਿਸ ਨਾਲ ਪਹਿਨਣ ’ਤੇ ਰਾਇਲ ਅਤੇ ਐਲੀਗੈਂਟ ਲੁੱਕ ਆਉਂਦੀ ਹੈ। ਨੈੱਟ ਫੈਬਰਿਕ ਹੋਣ ਕਾਰਨ ਇਹ ਹੋਰ ਗਾਊਨਾਂ ਦੇ ਮੁਕਾਬਲੇ ਕਾਫੀ ਲਾਈਟਵੇਟ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਘੰਟਿਆਂ ਤੱਕ ਆਸਾਨੀ ਨਾਲ ਕੈਰੀ ਕਰ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਪਹਿਨਣ ’ਤੇ ਕਿਸੇ ਤਰ੍ਹਾਂ ਦੀ ਥਕਾਨ ਜਾਂ ਭਾਰੀਪਨ ਮਹਿਸੂਸ ਨਹੀਂ ਹੁੰਦਾ। ਆਪਣੇ ਇਸੇ ਖਾਸ ਫੈਬਰਿਕ ਕਾਰਨ ਇਹ ਗਾਊਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਏਂਜਲ ਲੁੱਕ ਦਿੰਦੇ ਹਨ। ਇਸ ਨੂੰ ਪਹਿਨ ਕੇ ਮੁਟਿਆਰਾਂ ਇਕਦਮ ਪਰੀ ਵਰਗੀਆਂ ਨਜ਼ਰ ਆਉਂਦੀਆਂ ਹਨ, ਜੋ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਵਾਉਂਦਾ ਹੈ।

PunjabKesari

ਡਿਜ਼ਾਈਨ ਦੀ ਗੱਲ ਕਰੀਏ ਤਾਂ ਨੈੱਟ ਗਾਊਨ ’ਤੇ ਕਈ ਤਰ੍ਹਾਂ ਦਾ ਵਰਕ ਦੇਖਣ ਨੂੰ ਮਿਲਦਾ ਹੈ। ਸਟੋਨ ਵਰਕ, ਸੀਕੁਇੰਸ ਵਰਕ, ਮੋਤੀ ਵਰਕ ਅਤੇ ਮਿਰਰ ਵਰਕ ਇਨ੍ਹਾਂ ਗਾਊਨਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਅੱਜਕੱਲ ਇਨ੍ਹਾਂ ’ਚ ਫ੍ਰਿਲ ਡਿਜ਼ਾਈਨ ਅਤੇ 3-ਡੀ ਫਲਾਵਰ ਡਿਜ਼ਾਈਨ ਕਾਫੀ ਟ੍ਰੈਂਡ ’ਚ ਹਨ। ਕਈ ਗਾਊਨਾਂ ਦੇ ਸ਼ੋਲਡਰ ਅਤੇ ਸਲੀਵਜ਼ ’ਤੇ ਬਣੇ 3-ਡੀ ਫਲਾਵਰ ਬਹੁਤ ਖੂਬਸੂਰਤ ਲੱਗਦੇ ਹਨ। ਸਲੀਵਜ਼ ’ਚ ਵੀ ਵੈਰਾਇਟੀ ਹੈ, ਫੁੱਲ ਸਲੀਵ, ਸਲੀਵਲੈੱਸ ਤੋਂ ਲੈ ਕੇ ਫ੍ਰਿਲ ਵਾਲੀ ਬਟਰਫਲਾਈ ਸਲੀਵਜ਼ ਤੱਕ ’ਚ ਇਹ ਗਾਊਨ ਉਪਲਬਧ ਹਨ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਡਾਰਕ ਸ਼ੇਡ ’ਚ ਰੈੱਡ, ਬਲੈਕ, ਬੋਤਲ ਗ੍ਰੀਨ, ਨੇਵੀ ਬਲੂ ਅਤੇ ਮੈਰੂਨ ਵਰਗੇ ਕਲਰ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਉੱਥੇ ਹੀ, ਲਾਈਟ ਸ਼ੇਡ ’ਚ ਪਿੰਕ, ਬੇਬੀ ਪਿੰਕ, ਲੇਵੈਂਡਰ, ਯੈਲੋ ਤੇ ਵ੍ਹਾਈਟ ਕਲਰ ਦੇ ਨੈੱਟ ਗਾਊਨ ਦੀ ਡਿਮਾਂਡ ਜ਼ਿਆਦਾ ਹੈ।

ਇਨ੍ਹਾਂ ਗਾਊਨਾਂ ਦੇ ਨਾਲ ਸਟਾਈਲਿੰਗ ਦੀ ਵੀ ਕਾਫੀ ਅਹਿਮੀਅਤ ਹੈ। ਮੁਟਿਆਰਾਂ ਇਨ੍ਹਾਂ ਦੇ ਨਾਲ ਲਾਈਟ ਜਿਊਲਰੀ, ਕਲੱਚ ਬੈਗ ਅਤੇ ਹੇਅਰ ਅਸੈਸਰੀਜ਼ ਕੈਰੀ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ ਅਤੇ ਮੈਸੀ ਬਨ ਕਾਫੀ ਟ੍ਰੈਂਡ ’ਚ ਹੈ। ਫੁੱਟਵੀਅਰ ’ਚ ਹਾਈ ਹੀਲਜ਼ ਅਤੇ ਹਾਈ ਬੈਲੀ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਨੈੱਟ ਗਾਊਨ ਫਲੋਰ ਲੈਂਥ ਹੁੰਦੇ ਹਨ ਅਤੇ ਹੀਲਜ਼ ਦੇ ਨਾਲ ਇਨ੍ਹਾਂ ਦੀ ਲੁੱਕ ਹੋਰ ਵੀ ਨਿਖਰ ਕੇ ਆਉਂਦੀ ਹੈ।


author

DIsha

Content Editor

Related News