ਮੁਟਿਆਰਾਂ ਨੂੰ ਟਰੈਂਡੀ ਲੁੱਕ ਦੇ ਰਹੇ ਫਰੰਟ ਨੌਟ ਤੇ ਬ੍ਰੋਚ ਡਿਟੇਲ ਵਾਲੇ ਟਾਪ
Saturday, Oct 03, 2026 - 09:34 AM (IST)
ਵੈੱਬ ਡੈਸਕ- ਇੰਡੀਅਨ ਹੋਵੇ ਜਾਂ ਵੈਸਟਰਨ ਵੀਅਰ, ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਟਰੈਂਡੀ, ਮਾਡਰਨ ਅਤੇ ਸਟਾਈਲਿਸ਼ ਲੁੱਕ ਦੇਵੇ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨਵੇਂ ਡਿਜ਼ਾਈਨ, ਵਰਕ ਅਤੇ ਕੱਟ ਦੀ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਵੈਸਟਰਨ ਵੀਅਰ ਦੀ ਗੱਲ ਕਰੀਏ ਤਾਂ ਵੈਸਟਰਨ ਡਰੈੱਸ ’ਚ ਇਨ੍ਹੀਂ ਦਿਨੀਂ ਫਰੰਟ ਨੌਟ ਅਤੇ ਬ੍ਰੋਚ ਡਿਟੇਲ ਵਾਲੇ ਟਾਪ ਅਤੇ ਡਰੈੱਸ ਕਾਫੀ ਟਰੈਂਡ ’ਚ ਹਨ। ਇਨ੍ਹਾਂ ਡਰੈੱਸਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੇ ਫਰੰਟ ’ਚ ਨੌਟ ਜਾਂ ਬ੍ਰੋਚ ਡਿਟੇਲਿੰਗ ਦਿੱਤੀ ਗਈ ਹੁੰਦੀ ਹੈ, ਜੋ ਇਸ ਨੂੰ ਕਾਫੀ ਖੂਬਸੂਰਤ ਅਤੇ ਦੂਜੀਆਂ ਡਰੈੱਸਾਂ ਤੋਂ ਵੱਖ ਬਣਾਉਂਦੀ ਹੈ।

ਇਹ ਡਿਟੇਲਿੰਗ ਸਿਰਫ ਟਾਪ ’ਚ ਹੀ ਨਹੀਂ, ਸਗੋਂ ਕਈ ਪਾਰਟੀ ਵੀਅਰ ਡਰੈੱਸ, ਫਰਾਕ, ਮਿਡੀ ਤੇ ਵਨ ਪੀਸ ਡਰੈੱਸ ’ਚ ਵੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੁਝ ਇੰਡੀਅਨ ਅਤੇ ਇੰਡੋ-ਵੈਸਟਰਨ ਡਰੈੱਸਾਂ ’ਚ ਵੀ ਇਸ ਤਰ੍ਹਾਂ ਦੀ ਡਿਟੇਲਿੰਗ ਦੇਖੀ ਜਾ ਸਕਦੀ ਹੈ। ਕਈ ਕੁੜਤੀਆਂ ਤੇ ਅਨਾਰਕਲੀ ਡਰੈੱਸਾਂ ’ਚ ਫਰੰਟ ’ਚ ਨੌਟ ਡਿਟੇਲਿੰਗ ਦਿੱਤੀ ਗਈ ਹੁੰਦੀ ਹੈ, ਜੋ ਇਨ੍ਹਾਂ ਨੂੰ ਇਕ ਵੱਖਰੀ ਲੁੱਕ ਦਿੰਦੀ ਹੈ ਅਤੇ ਟਰੈਂਡੀ ਬਣਾਉਂਦੀ ਹੈ। ਉੱਥੇ ਹੀ ਕੁਝ ਡਰੈੱਸਾਂ ’ਚ ਬ੍ਰੋਚ, ਸਟੋਨ, ਬਟਨ ਆਦਿ ਦੀ ਡਿਟੇਲਿੰਗ ਦਿੱਤੀ ਗਈ ਹੁੰਦੀ ਹੈ, ਜੋ ਇਸ ਨੂੰ ਦੂਜੀਆਂ ਡਰੈੱਸਾਂ ਤੋਂ ਡਿਫਰੈਂਟ ਬਣਾਉਂਦੀ ਹੈ। ਇਸ ਤਰ੍ਹਾਂ ਦੀ ਡਿਟੇਲਿੰਗ ’ਚ ਸਟੋਨ ਵਰਕ, ਮਿਰਰ ਵਰਕ ਅਤੇ ਲੈਸ ਵਰਕ ਵੀ ਦੇਖਿਆ ਜਾ ਸਕਦਾ ਹੈ, ਜੋ ਡਰੈੱਸ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਇਹ ਡਿਜ਼ਾਈਨ ਕਾਫੀ ਟਰੈਂਡ ’ਚ ਹੈ, ਇਹੋ ਕਾਰਨ ਹੈ ਕਿ ਮਾਰਕੀਟ ’ਚ ਵੀ ਇਸ ਡਿਜ਼ਾਈਨ ਦੇ ਕਈ ਤਰ੍ਹਾਂ ਦੇ ਟਾਪ ਅਤੇ ਡਰੈੱਸਾਂ ਦੇਖੀਆਂ ਜਾ ਸਕਦੀਆਂ ਹਨ। ਵਰਾਇਟੀ ਦੀ ਗੱਲ ਕਰੀਏ ਤਾਂ ਇਹ ਡਰੈੱਸ ਸਲੀਵਲੈੱਸ, ਫੁੱਲ ਸਲੀਵ ਤੇ ਡਿਜ਼ਾਈਨਰ ਸਲੀਵਜ਼ ’ਚ ਵੀ ਉਪਲਬਧ ਹੈ। ਉੱਥੇ ਹੀ, ਮੁਟਿਆਰਾਂ ’ਚ ਚੂੜੀਦਾਰ ਸਲੀਵਜ਼, ਨੈੱਟ ਸਲੀਵਜ਼ ਤੇ ਡਿਜ਼ਾਈਨਰ ਸਲੀਵਜ਼ ਵਾਲੇ ਫਰੰਟ ਨੌਟ ਅਤੇ ਬ੍ਰੋਚ ਡਿਟੇਲਿੰਗ ਵਾਲੇ ਟਾਪ ਅਤੇ ਡਰੈੱਸ ਕਾਫੀ ਪਸੰਦ ਕੀਤੀ ਜਾ ਰਹੀ ਹੈ। ਟਰਾਂਸਪੇਰੈਂਟ ਨੈੱਟ ਸਲੀਵਜ਼ ਅਤੇ ਸਕੇਅਰ ਨੈੱਕਲਾਈਨ ਵਾਲੀ ਇਹ ਡਰੈੱਸ ਮੁਟਿਆਰਾਂ ਨੂੰ ਹੋਰ ਵੀ ਖੂਬਸੂਰਤ ਦਿਖਾਉਂਦੀ ਹੈ।
ਸਟਾਈਲਿੰਗ ਦੇ ਲਿਹਾਜ਼ ਨਾਲ ਵੀ ਇਹ ਕਾਫੀ ਵਰਸੇਟਾਈਲ ਹੈ। ਟਾਪ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਟਾਪ ਨੂੰ ਮੁਟਿਆਰਾਂ ਜੀਨਸ ਤੋਂ ਲੈ ਕੇ ਪਲਾਜ਼ੋ, ਫਲੇਅਰ ਪੈਂਟ, ਫਾਰਮਲ ਪੈਂਟ, ਸਕਰਟ ਅਤੇ ਸ਼ਾਰਟਸ ਆਦਿ ਦੇ ਨਾਲ ਸਟਾਈਲ ਕਰ ਰਹੀਆਂ ਹਨ। ਉੱਥੇ ਹੀ, ਡਰੈੱਸ ਦੀ ਗੱਲ ਕਰੀਏ ਤਾਂ ਵਨ ਪੀਸ ਡਰੈੱਸ, ਮਿਡੀ ਅਤੇ ਫਰਾਕ ਸਟਾਈਲ ਡਰੈੱਸਾਂ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਨਾਲ ਮੁਟਿਆਰਾਂ ਅਸੈਸਰੀਜ਼ ਨੂੰ ਸਟਾਈਲ ਕਰ ਕੇ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਬਣਾ ਰਹੀਆਂ ਹਨ। ਇਕ ਸਿੰਪਲ ਈਅਰਰਿੰਗ ਅਤੇ ਹੀਲਜ਼ ਦੇ ਨਾਲ ਵੀ ਇਸ ਦੀ ਲੁੱਕ ਪੂਰੀ ਹੋ ਜਾਂਦੀ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਫਰੰਟ ਨੌਟ ਅਤੇ ਬ੍ਰੋਚ ਡਿਟੇਲ ਇਕ ਛੋਟੀ-ਜਿਹੀ ਡਿਟੇਲ ਹੈ, ਪਰ ਇਹੋ ਪੂਰੇ ਆਊਟਫਿੱਟ ਨੂੰ ਸਟਾਈਲਿਸ਼ ਅਤੇ ਗਲੈਮਰਸ ਬਣਾ ਦਿੰਦੀ ਹੈ।
