ਸਕਿਨ ਰਹੇਗੀ ਹਮੇਸ਼ਾ ਹੈਲਦੀ ਤੇ ਗਲੋਇੰਗ ਬਸ ਅਪਣਾ ਲਓ ਇਹ ਨੁਸਖੇ

Sunday, Sep 27, 2026 - 02:16 PM (IST)

ਸਕਿਨ ਰਹੇਗੀ ਹਮੇਸ਼ਾ ਹੈਲਦੀ ਤੇ ਗਲੋਇੰਗ ਬਸ ਅਪਣਾ ਲਓ ਇਹ ਨੁਸਖੇ

ਵੈੱਬ ਡੈਸਕ - ਅੱਜ ਕਲ ਤੰਦਰੁਸਤ ਤੇ ਗਲੋਇੰਗ ਸਕਿਨ ਪਾਣੀ ਲਈ ਲੋਕ ਬਾਹਰੀ ਉਤਪਾਦਾਂ ਦੇ ਨਾਲ-ਨਾਲ ਕਈ ਘਰੇਲੂ ਨੁਸਖੇ ਵੀ ਅਜ਼ਮਾਉਂਦੇ ਹਨ। ਜੇਕਰ ਤੁਸੀਂ ਇਹ ਸਮਝ ਕੇ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਆਪਣਾਉਂਦੇ ਕਿ ਸਾਡੀ ਸਕਿਨ ਵਧੀਆ ਰਹੇਗੀ ਤਾਂ ਇਹ ਜ਼ਰੂਰੀ ਨਹੀਂ। ਕਈ ਵਾਰ ਗਲਤ ਤਰੀਕੇ ਨਾਲ ਵਰਤਿਆ ਗਿਆ ਸਾਮਾਨ ਵੀ ਸਕਿਨ ਲਈ ਨੁਕਸਾਨਦੇਹ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸਕਿਨ 'ਤੇ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟਸ ਵਰਤਣ ਜਾਂ ਘਰੇਲੂ ਨੁਸਖਾ ਅਜ਼ਮਾਉਣ ਦਾ ਵੀ ਸਹੀ ਢੰਗ ਹੁੰਦਾ ਹੈ ਤਾਂ ਜੋ ਸਕਿਨ ਹੈਲਦੀ ਤੇ ਗਲੋਇੰਗ ਰਹੇ। ਇਸ ਲਈ ਇਸ ਖਬਰ ਰਾਹੀਂ ਅਸੀਂ ਜਾਣਦੇ ਹਾਂ ਕਿ ਉਪਾਵਾਂ ਨੂੰ ਵਰਤਣ ਦੇ ਸਹੀ ਤਰੀਕਾ ਕੀ ਹੈ ਤੇ ਇਹ ਕਿੰਨੇ ਸਕਿਨ ਲਈ ਫਾਇਦੇਮੰਦ ਹੋ ਸਕਦੇ ਹਨ। 

ਅਪਣਾਓ ਇਹ ਨੁਸਖੇ :- 

ਸ਼ਹਿਦ ਅਤੇ ਦਹੀਂ
ਤੁਸੀਂ ਥੋੜਾ ਜਿਹਾ ਦਹੀਂ ਲਓ ਤੇ 2-3 ਚਮਚ ਸ਼ਹਿਦ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲਓ। ਇਹ ਮਿਸ਼ਰਣ ਆਇਲੀ ਤੇ ਕਾਂਬੀਨੇਸ਼ਨਲ ਸਕਿਨ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। 

ਖੀਰਾ
ਖੀਰੇ 'ਚ ਐਂਟੀ-ਇੰਫਲਾਮੈਂਟਰੀ ਤੱਤ ਹੁੰਦੇ ਹਨ ਜੋ ਸਕਿਨ ਨੂੰ ਆਰਾਮ ਦਿੰਦੇ ਹਨ ਤੇ ਚਿਹਰੇ 'ਤੇ ਹੋਈ ਸੋਜ ਨੂੰ ਘਟਾਉਂਦੇ ਹਨ। ਇਹ ਨੁਸਖੇ ਹਰ ਇਕ ਸਕਿਨ ਟਾਈਪ ਲਈ ਵਧੀਆ ਹੈ। ਇਸ ਲਈ ਤੁਸੀਂ ਖੀਰੇ ਨੂੰ ਕੱਦੂਕੱਸ ਕਰੋ ਤੇ ਇਸ ਨੂੰ ਆਪਣੇ ਚਿਹਰੇ 'ਤੇ ਮਾਸਕ ਵਾਂਗ ਲਗਾਓ। ਇਸ ਨੂੰ ਹਫਤੇ 'ਚ 2 ਤੋਂ 3 ਵਾਰ ਲਗਾਉਣਾ ਵਧੀਆ ਸਾਬਤ ਹੋ ਸਕਦਾ ਹੈ।

ਖੀਰਾ ਤੇ ਦੁੱਧ 
ਖੀਰੇ ਨੂੰ ਕੱਦੂਕਸ ਕਰ ਕੇ ਦੁੱਧ 'ਚ ਡੁਬੋ ਕੇ ਰੱਖ ਦਿਓ। ਫਿਰ ਇਸ ਨੂੰ ਆਪਣੇ ਚਿਹਰੇ 'ਤੇ ਮਾਸਕ ਵਾਂਗ ਲਗਾਓ। ਇਹ ਤੁਹਾਡੇ ਸਕਿਨ 'ਤੇ ਹੋਈ ਸਨਬਰਨ ਜਾਂ ਟੈਨਿੰਗ ਨੂੰ ਘੱਟ ਕਰਦਾ ਹੈ ਤੇ ਸਕਿਨ ਨੂੰ ਠੰਡਕ ਪਹੁੰਚਾਉਂਦਾ ਹੈ। ਇਸ ਦੌਰਾਨ ਜੇਕਰ ਤੁਹਾਡੇ ਕੋਲ ਦੁੱਧ ਨਾ ਹੋਵੇ ਤਾਂ ਤੁਸੀਂ ਖੀਰੇ ਦੇ ਨਾਲ ਦਹੀਂ ਦੀ ਵੀ ਵਰਤੋ ਕਰ ਸਕਦੇ ਹੋ। 

ਟਮਾਟਰ
ਟਮਾਟਰ 'ਚ ਐਂਟੀਆਕਸੀਡੈਂਟ ਦੀ ਮਾਤਰਾ ਭਰਪੂਰ ਹੁੰਦੀ ਹੈ। ਇਹ ਸਕਿਨ 'ਤੇ ਹੋਈ ਟੈਨਿੰਗ ਨੂੰ ਦੂਰ ਕਰਦਾ ਹੈ। ਇਸ ਲਈ ਤੁਸੀਂ ਕੱਚੇ ਟਮਾਟਰ ਨੂੰ ਆਪਣੀ ਸਕਿਨ 'ਤੇ ਰਗੜੋ ਤੇ 15 ਮਿੰਟ ਬਾਅਦ ਮੂੰਹ ਧੋ ਲਓ। ਹਫਤੇ 'ਚ 2 ਵਾਰ ਇਸ ਦੀ ਵਰਤੋ ਕਰੋਗੇ ਤਾਂ ਅਸਰ ਜ਼ਿਆਦਾ ਵਧੀਆ ਦਿਸਣਗੇ।


 


author

Sunaina

Content Editor

Related News