614,947,480,717,752 KM ਦੂਰ ਗ੍ਰਹਿ ''ਤੇ ਮਿਲੇ ਜੀਵਨ ਦੇ ਸੰਕੇਤ ! ਵਿਗਿਆਨੀਆਂ ਦੇ ਹੱਥ ਲੱਗੇ ''Signal''

Sunday, Sep 27, 2026 - 03:11 PM (IST)

614,947,480,717,752 KM ਦੂਰ ਗ੍ਰਹਿ ''ਤੇ ਮਿਲੇ ਜੀਵਨ ਦੇ ਸੰਕੇਤ ! ਵਿਗਿਆਨੀਆਂ ਦੇ ਹੱਥ ਲੱਗੇ  ''Signal''

ਇੰਟਰਨੈਸ਼ਨਲ ਡੈਸਕ- ਪਿਛਲੇ ਕਈ ਦਹਾਕਿਆਂ ਤੋਂ ਵਿਗਿਆਨੀ ਧਰਤੀ ਤੋਂ ਬਾਹਰ ਕਿਸੇ ਹੋਰ ਗ੍ਰਹਿ 'ਤੇ ਜੀਵਨ ਲੱਭਣ 'ਚ ਜੁਟੇ ਹੋਏ ਹਨ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਗਿਆਨੀਆਂ ਨੇ ਧਰਤੀ ਤੋਂ ਲਗਭਗ 63 ਪ੍ਰਕਾਸ਼ ਸਾਲ (596,026,019,772,590 KM) ਦੂਰ ਸਥਿਤ ਇੱਕ ਵਿਸ਼ਾਲ ਗ੍ਰਹਿ 'ਬੀਟਾ ਪਿਕਟੋਰਿਸ ਬੀ' ਤੋਂ ਵਿਗਿਆਨੀਆਂ ਨੇ ਪਹਿਲੀ ਵਾਰ ਰੇਡੀਓ ਸਿਗਨਲ ਡਿਟੈਕਟ ਕੀਤੇ ਹਨ। ਹਾਲਾਂਕਿ ਇਸ ਖੋਜ ਤੋਂ ਬਾਅਦ ਪੁਲਾੜ 'ਚ ਏਲੀਅਨ ਜਾਂ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ, ਪਰ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਗਨਲ ਕਿਸੇ ਏਲੀਅਨ ਸੱਭਿਅਤਾ ਤੋਂ ਨਹੀਂ ਆਏ।

'ਹਾਰਵਰਡ ਐਂਡ ਸਮਿਥਸੋਨੀਅਨ ਸੈਂਟਰ ਫ਼ਾਰ ਐਸਟ੍ਰੋਫਿਜ਼ਿਕਸ' ਅਤੇ 'ਯੂਨੀਵਰਸਿਟੀ ਆਫ਼ ਓਰੇਗਨ' ਦੇ ਵਿਗਿਆਨੀਆਂ ਨੇ ਦੱਖਣੀ ਅਫ਼ਰੀਕਾ ਦੇ 'ਮਾਰਕੈਟ' ਰੇਡੀਓ ਟੈਲੀਸਕੋਪ ਐਰੇ ਦੀ ਵਰਤੋਂ ਕਰ ਕੇ ਇਹ ਰੇਡੀਓ ਵੇਵਜ਼ ਡਿਟੈਕਟ ਕੀਤੀਆਂ ਹਨ। ਪਹਿਲਾਂ ਵਿਗਿਆਨੀਆਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਰੇਡੀਓ ਸਿਗਨਲ ਕਿਸੇ ਸਟਾਰ ਤੋਂ ਆ ਰਹੇ ਹਨ ਜਾਂ ਗ੍ਰਹਿ ਤੋਂ, ਪਰ MeerKAT ਦੀ ਸਟੀਕ ਟੈਕਨਾਲੋਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਇਹ ਸਿਗਨਲ ਗ੍ਰਹਿ ਤੋਂ ਹੀ ਆ ਰਹੇ ਹਨ।

🪐 For the first time, another planet may have just said hello.

Researchers picked up radio bursts coming from Beta Pictoris b, a giant world around 63 light-years away.

And no, aliens aren't calling us.

Scientists think they're hearing the planet's auroras, basically its… pic.twitter.com/e9eYlI0ZjS

— Mario Nawfal (@MarioNawfal) September 26, 2026

ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold

ਵਿਗਿਆਨੀਆਂ ਅਨੁਸਾਰ, ਇਹ ਰੇਡੀਓ ਤਰੰਗਾਂ ਗ੍ਰਹਿ 'ਤੇ ਚੱਲ ਰਹੇ ਵਿਸ਼ਾਲ 'ਔਰੋਰਾ' ਕਾਰਨ ਪੈਦਾ ਹੋ ਰਹੀਆਂ ਹਨ, ਜਿਵੇਂ ਧਰਤੀ ਦੇ ਉੱਤਰੀ ਅਤੇ ਦੱਖਣੀ ਧਰੁਵਾਂ 'ਚ 'ਨੌਰਦਰਨ ਲਾਈਟਸ' ਦੇਖਣ ਨੂੰ ਮਿਲਦੀਆਂ ਹਨ, ਪਰ ਇਹ ਉਸ ਤੋਂ ਕਈ ਗੁਣਾ ਵੱਡੀਆਂ ਹਨ।

'Beta Pictoris b' ਬਹੁਤ ਤੇਜ਼ੀ ਨਾਲ ਘੁੰਮਦਾ ਹੈ ਤੇ ਇਹ 8 ਤੋਂ 9 ਘੰਟਿਆਂ 'ਚ ਆਪਣੇ ਤਾਰੇ ਦੁਆਲੇ ਇੱਕ ਚੱਕਰ ਪੂਰਾ ਕਰ ਲੈਂਦਾ ਹੈ। ਇਸ ਦੇ ਸ਼ਕਤੀਸ਼ਾਲੀ ਚੁੰਬਕੀ ਖੇਤਰ 'ਚ ਜਦੋਂ ਚਾਰਜਡ ਪਾਰਟੀਕਲ ਫਸਦੇ ਹਨ, ਤਾਂ ਉਹ ਤੇਜ਼ੀ ਨਾਲ ਐਨਰਜੀ ਛੱਡਦੇ ਹਨ, ਜੋ ਰੇਡੀਓ ਵੇਵਜ਼ ਦੇ ਰੂਪ 'ਚ ਬਾਹਰ ਨਿਕਲਦੀ ਹੈ।

ਜ਼ਿਕਰਯੋਗ ਹੈ ਕਿ ਇਸ ਗ੍ਰਹਿ ਦੀ ਖੋਜ 2008 'ਚ ਹੋਈ ਸੀ ਅਤੇ ਇਹ ਸਾਡੇ ਸੌਰ ਸਿਸਟਮ ਦੇ ਬ੍ਰਹਿਸਪਤੀ ਗ੍ਰਹਿ ਨਾਲੋਂ ਵੀ ਲਗਭਗ 11.7 ਗੁਣਾ ਵੱਡਾ ਹੈ। ਇਹ ਆਪਣੇ ਤਾਰੇ ਦਾ ਇੱਕ ਚੱਕਰ ਲਗਾਉਣ 'ਚ 23.6 ਸਾਲ ਲੈਂਦਾ ਹੈ। ਵਿਗਿਆਨੀਆਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਸਾਡੇ ਸੂਰਜ ਮੰਡਲ ਤੋਂ ਬਾਹਰ ਕਿਸੇ ਗ੍ਰਹਿ ਦੀ ਮੈਗਨੇਟਿਕ ਫੀਲਡ ਨੂੰ ਸਿੱਧੇ ਤੌਰ 'ਤੇ ਮਾਪਿਆ ਗਿਆ ਹੈ। ਇਹ ਖੋਜ ਭਵਿੱਖ 'ਚ ਹੋਰ ਗ੍ਰਹਿਆਂ ਦੇ ਵਾਤਾਵਰਨ ਅਤੇ ਚੁੰਬਕੀ ਖੇਤਰ ਨੂੰ ਸਮਝਣ 'ਚ ਕਾਫ਼ੀ ਮਦਦਗਾਰ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ- UN 'ਚ ਭਾਰਤ ਨੂੰ ਮਿਲੇਗੀ 'ਪੱਕੀ' ਸੀਟ ! ਯੂਰਪ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਨੇ ਵੀ ਕੀਤਾ ਪੂਰਾ ਸਮਰਥਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News